ਅੱਜ ਦੇ ਸਮੇ ਵਿੱਚ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਕਿ ਹਰ ਇੱਕ ਪ੍ਰਾਣੀ ਨੂੰ ਇਸ ਨੇ ਪੂਰੀ ਤਰਾ ਪ੍ਰਭਾਵਿਤ ਕੀਤਾ ਹੈ।ਹਰ ਉਮਰ ਦੇ ਵਿਅਕਤੀ ਲਈ ਵਿਗਿਆਨ ਦੀਆ ਕਾਢਾ ਬਾਰੇ ਜਾਣਨਾ ਸਮੇ ਦੀ ਮੁੱਖ ਲੋੜ੍ਹ ਹੈ।ਇਸ ਦੀ ਸਹੀ ਵਰਤੋ ਅਤੇ ਸਹੀ ਟਰੇਨਿੰਗ ਅਤਿ ਜਰੂਰੀ ਹੈ। ਵਿਗਿਆਨ ਨੇ ਸਮੇ ਸਮੇ ਦੌਰਾਨ ਨਵੀਆ ਕਾਢਾ ਸਿਰਜੀਆ ਅਤੇ ਕਈਆ ਨੂੰ ਨਵਾ ਰੂਪ ਵੀ ਦਿੱਤਾ ਗਿਆ।ਬਿਜਲੀ ਦੀ ਕਾਢ ,ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਣ, ਲੱਕੜ੍ਹ ਵਾਲੇ ਪਹੀਏ ਤੋ ਰਬੜ੍ਹ ਦੇ ਟਾਇਰ ,ਬਲੈਕ ਐਡ ਵਾਈਟ ਟੀ ਵੀ ਤੋ ਬਾਦ ਕਲਰਡ ਟੀ ਵੀ ਆਏ ਬੱਲਬਾਂ ਤੋ ਬਾਦ ਐਲ.ਈ.ਡੀ. ਲਾਈਟਾ ਵੀ ਆਈਆ। ਇਸ ਸੰਚਾਰ ਮਾਧਿਆਮ ਵਿੱਚ ਲੈਡ ਲਾਈਨ ਟੈਲੀਫੋਨ ਤੋ ਬਾਦ ਮੋਬਾਈਲ ਫੋਨ ਵੀ ਆਏ। ਅੱਜ ਦੇ ਸਮੇ ਵਿੱਚ ਤਕਰੀਬਨ ਬੱਚਾ ਜਵਾਨ ਸਿਆਣਾ ਅਤੇ ਬਜੁਰਗ ਮੋਬਾਈਲ ਦੀ ਵਰਤੋ ਕਰਨ ਲਈ ਤੱਤਪਰ ਰਹਿੰਦਾ ਹੈ।ਇਸ ਦੀ ਸੁਚੱਜੀ ਵਰਤੋ ਹਰ ਵਰਗ ਲਈ ਲਾਭਦਾਇਕ ਹੈ।ਇਸਦਾ ਸਮਾ ਨਿਸਚਿਤ ਹੋਣ ਨਾਲ ਇਸ ਦੀ ਸਾਰਥਿਕਤਾ ਹੋਰ ਵੱਧ ਜਾਦੀ ਹੈ। ਜਿਆਦਾ ਸਮਾ ਮੋਬਾਈਲ ਦੇਖਣ ਨਾਲ ਅੱਖਾ ਉੱਪਰ ਅਸਰ ਪੈਦਾ ਹੈ। ਜਿਆਦਾ ਮਹਿੰਗੇ ਆਈ ਫੋਨ ਅੱਖਾ ਦੀ ਰੋਸਨੀ ਨੂੰ ਘੱਟ ਪ੍ਰਭਾਵਿਤ ਕਰਦੇ ਹਨ।ਸਾਝੀਆ ਥਾਵਾ ਉੱਪਰ ਜਿਵੇ ਰੇਲਵੇ ਸਟੇਸਨ ਬੱਸ ਸਟੈਡ ਆਦਿ ਉੱਪਰ ਜਿਆਦਾ ਗਿਣਤੀ ਵਿੱਚ ਹਰ ਵਿਅਕਤੀ ਮੋਬਾਈਲ ਸਕਰੀਨ ਉੱਪਰ ਲੱਗਿਆ ਦਿਖਾਈ ਦਿੰਦਾ ਹੈ।
ਮੀਹ ਤੋ ਬਾਦ ਧੁੱਪ ਰਾਹੀ ਅਸਮਾਨ ਵਿੱਚ ਹਰ ਇੱਕ ਦਾ ਧਿਆਨ ਖਿੱਚਦੀ ,ਸਾਰਿਆ ਨੂੰ ਦਿੱਸਦੀ ਸਤਰੰਗੀ ਪੀਘ ਵਾਗ ਰਿਸ਼ਤਿਆ ਦੇ ਆਪਣੇ ਕਈ ਕਈ ਰੰਗ ਹੁੰਦੇ ਹਨ।ਇਹਨਾ ਰਿਸ਼ਤਿਆ ਦਾ ਤਾਲਮੇਲ ਹੀ ਨਰੋਏ ਸਮਾਜ ਦਾ ਅਸਲੀ ਰੂਪ ਸਿਰਜਦਾ ਹੈ। ਬਜੁਰਗ ਬੋਹੜ੍ਹ ਦੇ ਦਰੱਖਤ ਵਾਗ ਸਾਡੀ ਸੁਰੱਖਿਆ ਕਰਦੇ ਅਤੇ ਛਾ ਦਿੰਦੇ ਹਨ।ਬਜੁਰਗ ਸਬਦ ਦੇ ਗੁਣ ਅਨੇਕ,ਵੱਡੇ ਅਤੇ ਸਕਤੀਸ਼ਾਲੀ ਹੁੰਦੇ ਹਨ।ਬਜੁਰਗ ਇੱਕਲਾ ਸਿਰਫ ਉਮਰ ਦਾ ਸਾਲਾਂ ਪੱਖੋ ਵੱਡਾ ਨਹੀ ਸਗੋ ਇੱਕ ਸੂਝਵਾਨ ਸਿਆਣਾ ਅਤੇ ਤਜਰਬੇਕਾਰ ਵਿਅਕਤੀ ਬਜੁਰਗ ਅਖਵਾਉਦਾ ਹੈ।ਵੱਡੇ ਪਰਿਵਾਰ ਦੀਆ ਪਿੰਡਾ ਵਿੱਚ ਸੱਥਾ ਵਿੱਚ ਆਮ ਲੋਕ ਉਦਾਰਹਨਾਂ ਦਿੰਦੇ ਸਨ। ਬਜੁਰਗਾ ਨਾਲ ਬੱਚਿਆ ਦਾ ਰਹਿਣਾ ਆਪਣੇ ਆਪ ਵਿੱਚ ਸਿਖਲਾਈ ਪ੍ਰੋਗਰਾਮ ਟਰੇਨਿੰਗ ਪ੍ਰੋਗਰਾਮ ਵਾਗ ਹੁੰਦਾ ਹੈ। ਬਜੁਰਗਾ ਵੱਲੋ ਦਿੱਤੀ ਅਸ਼ੀਰਵਾਦ ਬੱਚਿਆ ਨੂੰ ਉੱਚੇ ਅਹੁੱਦਿਆ ਤੱਕ ਲਿਜਾਣ ,ਵਧੇਰੇ ਪੜ੍ਹਨ ਲਈ ,ਸਮਾਜ ਵਿੱਚ ਵਿਲੱਖਣ ਕਾਰਨ ਕਰਨ ਲਈ ਸਹਾਈ ਹੁੰਦੀ ਹੈ।ਇੱਕ ਵਾਰ ਚਾਰ ਭਰਾ ਸਨ ਭਰਾਵਾ ਦੇ ਨਾ ਬਲਵੰਤ ਸਿੰਘ ਜਗਮੇਲ ਸਿੰਘ ਰਾਮ ਸਿੰਘ ਹਰਦੇਵ ਸਿੰਘ ਸਨ। ਉਹਨਾ ਸਾਰਿਆ ਨੂੰ ਜਾਇਦਾਦ ਵੰਡ ਦਿੱਤੀ ਗਈ। ਅਧਿਆਪਕ ਭਰਾ ਨੂੰ ਥੋੜਾ ਜਿਹਾ ਜਾਇਦਾਦ ,ਸਾਮਾਨ ਵਿੱਚੋ ਘੱਟ ਦਿੱਤਾ। ਪਰਿਵਾਰ ਦੇ ਮੋਢੀ ਬਜੁਰਗ ਇੰਦਰ ਸਿੰਘ ਜੋ ਜਾਇਦਾਦ ਨੂੰ ਵੰਡਦਾ ਸੀ ਉਸ ਬਜੁਰਗ ਨੇ ਕਿਹਾ ਕਿ ਤੇਰੇ ਬੱਚੇ ਔਲਾਦ ਬਹੁਤ ਤਰੱਕੀ ਕਰੇਗੀ ।ਪੜ੍ਹਾਈ ਕਰਨਗੇ ਅਤੇ ਉੱਚ ਅਹੁਦਿਆ ਉੱਪਰ ਬਿਰਾਜਮਾਨ ਹੋਣਗੇ।ਉਸ ਅਧਿਆਪਕ ਭਰਾ ਨੇ ਕਿਹਾ ਕਿ ਬਜੁਰਗਾ ਦੀ ਅਸ਼ੀਰਵਾਦ ਦੀ ਕੀਮਤ ਕਿਸੇ ਪ੍ਰਾਪਰਟੀ ਸਾਮਾਨ ਹੀ ਕੀਮਤ ਤੋ ਬਹੁਤ ਜਿਆਦਾ ਹੁੰਦੀ ਹੈ।
ਬਜੁਰਗਾ ਦੀ ਲੜ੍ਹੀ ਵਿੱਚ ਹਰ ਵਿਦਿਆਰਥੀ ਬੱਚੇ ਦਾ ਦਾਦਾ ਦਾਦੀ ਨਾਨਾ ਨਾਨੀ,ਵੱਡੀ ਉਮਰ ਦੇ ਪਰਿਵਾਰ ਮੈਬਰ ਆਦਿ ਆਪਣਾ ਸਥਾਨ ਰੱਖਦੇ ਹਨ। ਪਹਿਲੋ ਬੱਚੇ ਗਰਮੀ ਸਰਦੀ ਦੀਆ ਛੁੱਟੀਆ ਦੌਰਾਨ ਆਪਣੇ ਨਾਨਕੇ ਜਾਦੇ ਸਨ ਨਾਨੀ ਨਾਲੇ ਖੋਆ ਪਿੰਨੀਆ ਅਤੇ ਮੀਹ ਆਉਣ ਦੌਰਾਨ ਗੁਲਗਲੇ ਪਕਾਉਦੀ ਸੀ। ਨਾਲੇ ਤਾਰਿਆ ਦੀ ਛਾ ਹੇਰ ਕਹਾਣੀਆ ਚੰਦ ਮਾਮਾ ਗਾਉਦੀ ਗਾਉਦੀ ਪਿਆਰ ਵਧਾਉਦੀ ਸੀ ਹਰ ਬੱਚੇ ਦੇ ਮਨ ਵਿੱਚ ਆਪਣੇ ਮਾਮੇ ਦਾ ਪਿਆਰ ਬਹੁਤ ਵੱਧ ਜਾਦਾ ਸੀ। ਕਿਉਕਿ ਦੋ ਵਾਰ ਮਾ ਕਹਿਣ ਨਾਲ ਮਾਮਾ ਬਣਦਾ ਹੈ।
ਪਤੀ ਪਤਨੀ ਦੋਵੇ ਨੌਕਰੀ ਪੇਸ਼ਾ ਕਰਨ ਕਾਰਨ ਅਲੱਗ ਰi੍ਹਹੰਦੇ ਹਨ।ਸਿੰਗਲ ਪਰਿਵਾਰ ਵਿੱਚ ਦਾਦਾ ਦਾਦੀ ਨਹੀ ਰਹਿੰਦੇ ।ਇਸ ਤਰਾ ਬੱਚੇ ਦਾਦਾ ਦਾਦੀ ਦੀਆ ਕਹਾਣੀਆ ਜਾ ਆਪਸੀ ਗੱਲਬਾਤ ਤੋ ਵਾਝੇ ਰਹਿ ਜਾਦੇ ਹਨ।ਪਹਿਲੋ ਬੱਚੇ ਬਾਹਰੀ ਖੇਡਾ ਗੁੱਲੀ ਡੰਡਾ ਕੋਟਲਾ ਸ਼ਪਾਕੀ ਐਕਸ ਪਰੈਸ ,ਰੇਲ ਗੱਡੀ ਆਦਿ ਖੇਡਦੇ ਸਨ। ਹੁਣ ਮੋਬਾਈਲ ਫੋਨ ਉੱਪਰ ਗੇਮਜ ਖੇਡਦੇ ਹਨ। ਇੱਕਲਾ ਬੱਚਾ ਜਦੋ ਬਾਹਰ ਗਲਤ ਦੋਸਤਾ ਨਾਲ ਜਾਦਾ ਸੀ ਤਾ ਸ਼ਹਿਰ ਪਿੰਡ ਦੇ ਲੋਕ ਮਾਪਿਆ ਨੂੰ ਦੱਸ ਦਿੰਦੇ ਸਨ। ਮਾਪੇ ਫਿਰ ਵਿਦਿਆਰਥੀਆਂ ਨੂੰ ਸਹੀ ਅਗਵਾਈ ਦਿੰਦੇ ਸਨ। ਹੁਣ ਜੋ ਮੋਬਾਈਲ ਹੱਥ ਵਿੱਚ ਹੈ ।ਨੈਟ ਹੈ, ਅਨੇਕਾ ਕੰਨਟੈਟ ਬੱਚਿਆ ਲਈ ਠੀਕ ਨਹੀ ਹਨ। ਪਰ ਉਹ ਵੇਖ ਰਿਹਾ ਹੈ। ਘਰ ਮੋਬਾਈਲ ਦੀ ਸਕਰੀਨ ਰਾਹੀ ਹੀ ਬੁਰੀ ਸੰਗਤ ਨਾਲ ਆਨ ਲਾਇਨ ਜੁੜ੍ਹ ਗਿਆ ਹੈ।
ਜੇਕਰ ਕੁਝ ਸਾਝੇ ਪਰਿਵਾਰਾ ਵਿੱਚ ਰਹਿੰਦੇ ਵੀ ਹਨ ਤਾ ਮਾਪੇ ਆਪਣੇ ਬੱਚਿਆ ਦੇ ਸਾਹਮਣੇ ਮਾਤਾ ਪਿਤਾ ਅਤੇ ਵੱਡੇ ਬਜੁਰਗਾ ਨਾਲ ਆਦਰ ਸਤਿਕਾਰ ਨਾਲ ਪੇਸ਼ ਆਉਣ ।ਕਿਉਕਿ ਬੱਚੇ ਵੇਖ ਵੇਖ ਜਿਆਦਾ ਸਿੱਖਦੇ ਹਨ।ਜਦੋ ਬੱਚੇ ਘਰ ਵਿੱਚ ਦਾਦਾ ਦਾਦੀ ਅਤੇ ਨਾਨਕੇ ਪਿੰਡ ਨਾਨਾ ਨਾਨੀ ਆਦਿ ਦਾ ਸਤਿਕਾਰ ਵੇਖਣਗੇ ਤਾ ਇਹੀ ਸੰਸਕਾਰ ਉਹਨਾ ਦੇ ਅੰਦਰ ਕੁਦਰਤੀ ਤੌਰ ਤੇ ਵਿਕਸਿਤ ਹੋਣਗੇ।ਸਾਝੇ ਪਰਿਵਾਰਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆ ਨੂੰ ਨਵੀ ਆਧੁਨਿਕ ਤਕਨਾਲੋਜੀ ਦੀ ਦੁਨੀਆ ਤੋ ਬਾਹਰ ਕੱਢਣ ਅਤੇ ਬਜੁਰਗਾ ਨਾਲ ਸਮਾ ਬਿਤਾਉਣ ਲਈ ਪ੍ਰੇਰਿਤ ਕਰਨ।ਬੱਚਿਆ ਨੂੰ ਵਿਰਾਸਤ ਵਿੱਚ ਧਨ ਦੌਲਤ ਦੇਣ ਨਾਲੋ ਕਿਤੇ ਜਿਆਦਾ ਮਹੱਤਵਪੂਰਨ ਹੈ ਉਹਨਾ ਨੂੰ ਚੰਗੇ ਸੰਸਕਾਰ ਦੇਣਾ ,ਹਰ ਇੱਕ ਦੀ ਇੱਜਤ ਕਰਨੀ ਅਤੇ ਆਪਸੀ ਰਿਸ਼ਤਿਆ ਨੂੰ ਪਿਆਰ ,ਸਨੇਹ ਨਾਲ ਨਿਭਾਉਣਾ ਕਿਉਕਿ ਇਹੀ ਗੁਣ ਬੱਚਿਆ ਦੇ ਜੀਵਨ ਵਿੱਚ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਸਕਤੀ ਪ੍ਰਦਾਨ ਕਰੇਗਾ ਅਤੇ ਸਮਾਜ ਵਿੱਚ ਉਹਨਾ ਦੀ ਇੱਜਤ ਮਾਣ,ਸਖਸੀਅਤ ਨੂੰ ਵੀ ਵਧਾਏਗਾ।

ਹਰਵਿੰਦਰ ਕੌਰ ਬਰਨ ਧਨੌਲਾ
ਲੈਕਚਰਾਰ ਕਾਮਰਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ
ਜਿਲਾ੍ਹ ਬਰਨਾਲਾ ਮੋਬਾਈਲ ਨੰਬਰ 9914121926
ਈਮੇਲ :ਹੳਰਵਨਿਦੲਰਕ668ੑਗਮੳਲਿ.ਚੋਮ

