ਛੇੜ ਤੂੰ ਵੀ ਕੋਈ ਨਵਾਂ ਤਰਾਨਾ।
ਬਦਲ ਰਿਹਾ ਹੈ ਵੇਖ ਜ਼ਮਾਨਾ।
ਘਰ ਜਦ ਹੁੰਦੇ ਸੀ ਬਈ ਕੱਚੇ।
ਲੋਕ ਹੁੰਦੇ ਸਨ ਦਿਲ ਦੇ ਸੱਚੇ।
ਭੱਠੀ ਤੇ ਕਿਧਰੇ ਭੁੰਨਣ ਨਾ ਦਾਣੇ।
ਓਸ ਦੀਆਂ ਬੱਸ ਓਹ ਹੀ ਜਾਣੇ।
ਫ਼ੋਨਾਂ ਪਿੱਛੋਂ ਮੋਬਾਈਲ ਆ ਗਏ।
ਪੀਜ਼ੇ ਬਰਗਰ ਹਰ ਥਾਂ ਛਾ ਗਏ।
ਰਿਸ਼ਤੇ ਰਹੇ ਨਾ ਰਿਸ਼ਤੇਦਾਰੀ।
ਨਾ ਉਹ ਯਾਰ ਤੇ ਨਾ ਉਹ ਯਾਰੀ।
ਹਰ ਪਾਸੇ ਹੋ ਰਿਹਾ ਵਿਖਾਵਾ।
ਦੁਨੀਆਂ ਵਿੱਚ ਵਧ ਰਿਹਾ ਛਲਾਵਾ।
ਕਿਤੇ ਨਾ ਸੁਣਦੇ ਉੱਚੇ ਹਾਸੇ।
ਝੂਠੇ ਹਰ ਕੋਈ ਦੇਵੇ ਦਿਲਾਸੇ।
ਕਿਧਰੇ ਮਹਿਰਮ ਮਿਲੇ ਨਾ ਦਿਲ ਦਾ।
ਗ਼ੈਰਾਂ ਵਾਂਗੂੰ ਹਰ ਕੋਈ ਮਿਲਦਾ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)