ਭਾਈ ਗਲੀ ਗਲੀ ਚ ਹੈ ਸੋਰ ਸੋਰ
ਇਹ ਆਪ ਵਾਲੀ ਪਾਰਟੀ ਹੈ ਹੁਣ ਹੋਰ।
ਨਾ ਦਿੱਤਾ ਇੱਕ ਹਜ਼ਾਰ ਇਸਤਰੀ ਨੂੰ
ਵਾਇਦੇ ਨਾਲ ਲੈਗੇ ਬੀਬੀ ਵੋਟਾਂ ਵਟੋਰ।
ਖਾਗੇ ਪੰਜਾਬ ਦਾ ਅਰਥਚਾਰਾ ਦਿੱਲੀਏ
ਪੰਜਾਬ ਦੇ ਪੈਸਿਆਂ ਨਾਲ ਇਸ਼ਤਿਆਰ।
ਲਾਲਾ ਫਿਰੇ ਪੰਜਾਬ ਦੇ ਹੈਲੀਕਾਪਟਰ ਤੇ
ਬਣਿਆ ਮੁੱਖ ਮੰਤਰੀ ਤੇ ਹੈ ਵੀਟੋ ਪਾਵਰ।
ਦਿੱਲੀ ਤੋਂ ਭੇਜ ਬੰਦੇ ਮੰਤਰੀਆਂ ਅੱਗੇ ਲਾਏ
ਪਾਲਸੀਆਂ ਦਿੱਲੀ ਡੱਮੀ ਹੁੰਦੀਆਂ ਤਿਆਰ।
ਭਮੱਕੜਾ ਦੇ ਫੰਗਾਂ ਨੂੰ ਵੀ ਲੱਗ ਗਿਆ ਸੇਕ
ਵਾਪਸ ਹੋਏ ਲੈਂਡ ਪੂਲਿੰਗ ਤੇ ਫੈਸਲੇ ਬੇਕਾਰ।
ਸਰਾਬ ਪਾਲਸੀ ਦਿੱਲੀ ਨੇ ਡੁੰਗੇ ਦੋਨੋ ਆਕਾ
ਜੇਲ੍ਹ ਦੇ ਕਰਾਤੇ ਇਹਨਾਂ ਨੂੰ ਦਰਸ਼ਨ ਦੀਦਾਰ।
ਕੱਲ ਪੰਜਾਬ ਸੀ ਆਇਆ ਲੈਕਚਰ ਵਾਸਤੇ
ਗਿਆ ਪੰਜਾਬੀਆਂ ਨੂੰ ਸਟੇਜ ਤੋਂ ਦੱਬਕੇ ਮਾਰ।
ਆਖੇ ਸਾਮ, ਦਾਮ, ਦੰੰਡ, ਭੇਦ, ਪ੍ਰਸ਼ਨ, ਜੁਆਬ
ਲੜਾਈ, ਭੜਾਈ ਜੋ ਹੋਊ ,ਹੋ ਜਿੱਤ ਤਿਆਰ।
ਪ੍ਰਧਾਨ,ਮਾਨ ਹੋਏ ਹੈਰਾਨ, ਵੱਜੀਆਂ ਤਾੜੀਆਂ
ਗਰੇਵਾਲ ਦੇਖ ਲਿਆ ਕੈਸਾ ਇਨਕਾ ਵਿਚਾਰ।
ਮੋਹਰੀ ਲੀਡਰ ਆਪ ਦਾ ਤੇ ਇਹ ਹੈ ਕਿਰਦਾਰ
ਹੈ ਨਾ ਬਦਲਾਅ ਬਿੱਲੀ ਥੈਲਿਉਂ ਤੋਂ ਬਾਹਰ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204