ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ। ਬਖਸ਼ਿਸ਼,ਉਥੇ ਕਰਮ ਸੀ ਕੀਤੇ ਹੋਏ ਕੰਮ।ਮੇਰਾ ਮਨ ਤੜਪਦਾ ਹੈ । ਤੈਨੂੰ ਪਤਾ ਹੈ। ਮੇਰੀ ਲੋਚਾਂ ਤਾਂ ਹੀ ਪੂਰੀ ਹੋਈ ਹੈ। ਜੇਕਰ ਕੋਈ ਬਖਸ਼ਿਸ਼ ਹੋਵੇਗੀ ਜਿਨ੍ਹਾਂ ਨੂੰ ਮਿਲ ਗਿਆ ਉਹੀ ਸ਼ੁਕਰ ਕਰਨ।
ਜਿਨ੍ਹਾਂ ਸੁਹਾਗਣਾਂ ਭੈਣਾਂ ਨੇ ਉਸ ਮਾਲਕ ਨੂੰ ਪਤਾ ਲਿਆ ਹੈ।
ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਮੇਰੇ ਮਾਲਕ ਤੁਸੀਂ ਕ੍ਰਿਪਾ ਕਰੋ। ਗੁਰੂ ਦਾ ਸ਼ਬਦ ਹੀ ਮੇਰੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਕ੍ਰਿਪਾ ਕਰੋ ਮੈਨੂੰ ਸ਼ਬਦ ਨਾਲ ਜੋੜ ਦਿਉ।
ਉਹਨਾਂ ਗੁਰਮੁਖਾਂ ਲਈ ਸੁਹਾਗਣਾਂ ਲਈ ਸਾਵਣ ਦਾ ਮਹੀਨਾ ਸੋਹਣਾ ਹੈ।
ਜਿਸ ਨੇ ਹਿਰਦੇ ਵਿਚ ਵਾਹਿਗੁਰੂ ਦੇ ਨਾਮ ਨੂੰ ਹਾਰ ਬਣਾ ਕੇ ਪਾ ਲਿਆ ਹੈ।
ਵਾਹਿਗੁਰੂ ਕ੍ਰਿਪਾ ਕਰਨ ਕਦੀ ਅਸੀਂ ਵੀ ਬਬੀਹਾ ਦੀ ਤਰ੍ਹਾਂ ਪੁਕਾਰੀਏ। ਫਿਰ ਪੁਕਾਰ ਸੁਣੀ ਜਾਵੇ ਤੇ ਉਥੋਂ ਆਵਾਜ਼ ਆਵੇ।
ਬਾਬੀਹਾਂ ਅਮ੍ਰਿਤ ਵੇਲੇ ਬੋਲਿਆ
ਤਾਂ ਦਰਿਆ ਸੁਣੀ ਪੁਕਾਰ।।
ਸੁਣ ਕੇ ਕਿਹਾ
ਮੇਘੇ ਨੇ ਫੁਰਮਾਨੁ ਹੋਆ ਵਿਹੁ ਕਿਰਪਾ ਧਾਰਿ।।
ਅਸੀਂ ਕਹਿੰਦੇ ਹਾਂ ਕਿ ਪਿਆਰ ਕਰਨਾ ਹੈ, ਰੱਬ ਨੇ ਬੜੀਆਂ ਦਾਤਾਂ ਦਿੱਤੀਆਂ ਹਨ। ਮੰਨ ਲਵੋ
ਕੱਲ ਨੂੰ ਸੁੱਖ ਚਲਾ ਜਾਏ ਤਾਂ ਕੀ ਇਹ ਪ੍ਰੀਤ ਟੁੱਟ ਜਾਏਗੀ। ਸਾਹਿਬ ਆਖਦੇ ਹਨ ਮੈਂ ਸੁੱਖ ਲੈਣ ਕੇ ਵੀ ਤੇਰੇ ਚਰਨ ਕਮਲਾਂ ਨੂੰ ਪਿਆਰ ਕਰਾਂ। ਇੱਥੇ ਸਾਹਿਬ ਕਹਿੰਦੇ ਹਨ ਤੇਰੇ ਮੇਰੇ ਪਿਆਰ ਦੀ ਖੇਡ ਸਿਰਫ਼ ਸੁੱਖ ਨਾਲ ਨਹੀਂ।
ਜੇ ਮੇਰੇ ਸਰੀਰ ਨੂੰ ਰੋਗੀ ਲੱਗ ਜਾਏ ਤੇ ਉਸ ਦਾ ਕੋਈ ਇਲਾਜ ਨਾ ਮਿਲੇ ਤਾਂ ਵੀ ਮੈਂ ਤੇਰੇ ਚਰਨਾਂ ਨਾਲ ਪਿਆਰ ਕਰਾਂਗਾ। ਕਹਿੰਦੇ ਹਨ ਮੇਰੀ ਅਤੇ ਉਸ ਦੀ ਉਦੋਂ ਦੀ ਪ੍ਰੀਤ ਹੈ। ਜਦੋਂ ਆਸਮਾਨ ਤੇ ਧਰਤੀ ਵੀ ਬਣੇ ਨਹੀਂ ਸਨ।
ਸਾਡੇ ਅੰਦਰ ਵੀ ਗੁਰੂ ਨੂੰ ਇਹੋ ਜਿਹਾ ਪਿਆਰ ਕਰਨ ਦੀ ਤੜਪ ਉਠਦੇ। ਅਸੀਂ ਵੀ ਗੁਰੂ ਦੇ ਚਰਨਾਂ ਨਾਲ ਜੁੜੀਏ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18