
ਪੰਜਾਬ ਹੀ ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਕਮੇਡੀ ਕਰਕੇ ਪਹਿਚਾਣ ਸਥਾਪਿਤ ਕਰਨ ਵਾਲੇ , ਚਰਚਿਤ ਕਮੇਡੀਅਨ “ਘੁੱਲੇਸ਼ਾਹ ਜੀ” ਕਮੇਡੀ ਨਾਮ ਹੈ। ਓਨਾਂ ਦਾ ਅਸਲ ਨਾਮ “ਸੁਰਿੰਦਰ ਫਰਿਸ਼ਤਾ” ਹੈ। ਓਨਾਂ ਦਾ ਜਨਮ ਪੰਜਾਬ ਓਸ ਪਵਿੱਤਰ ਪਾਵਨ ਅਸਥਾਨ ਤੇ ਹੋਇਆਂ, ਜਿਥੇ ਦੁਨੀਆਂ ਭਰ ਵਿੱਚ ਬਾਲੀਵੁੱਡ, ਪਾਲੀਵੁੱਡ ਵਿੱਚ ਨਾਮਣਾ ਖੱਟਣ ਵਾਲੀਆਂ ਅਨੇਕਾਂ ਦਿਗਜ ਹਸਤੀਆਂ ਦਾ ਜਨਮ ਹੋਇਆਂ, ਪੰਜਾਬ ਦਾ ਦਿਲ ਕਿਹਾ ਜਾਣ ਵਾਲਾ , ਗੁਰੂ ਕੀ ਨਗਰੀ ਕਹੀ ਪਵਿੱਤਰ ਪਾਵਨ ਅਸਥਾਨ , ਜਿਥੇ ਸਿੱਖ ਧਰਮ ਅਕਾਲ ਤਖਤ ” ਸ੍ਰੀ ਹਰਮੰਦਰਸਾਹਿਬ ਸਥਾਪਿਤ ਹੈ ” ਸ੍ਰੀ ਅੰਮ੍ਰਿਤਸਰ ਸਾਹਿਬ ਜੀ” ਓਸ ਧਰਤੀ ਤੇ ਜਨਮੇ ਹਨ। ਏਨਾਂ ਦੇ ਪਿਤਾ ਜੀ ਦਾ ਨਾਮ ਸਵ.ਸੁਰਜੀਤ ਸਿੰਘ ਤੇ ਮਾਤਾ ਦਾ ਨਾਮ ਕੌਸ਼ਲਿਆ ਦੇਵੀ ਹੈ। ਏਨਾਂ ਦੇ ਮਾਮਾ ਜੀ ਚਰਚਿਤ ਅਦਾਕਾਰ, ਫਾਈਟਰ ਤੇ ਪ੍ਰੋਡਿਊਸਰ “ਚਮਨ ਲਾਲ ਸ਼ੁਗਲ ਸਨ।
ਏਨਾਂ ਦਾ ਪਹਿਲਾ ਨਾਟਕ ਜੋ ਹਿੰਦੀ ਵਿੱਚ ” ਦੁਲਹਨ” ਸੀ। ਏਨਾਂ ਨਾਟਕਾਂ ਤੋ ਇਲਾਵਾ ਸੀਰੀਅਲ ਵਿਚ ਕੰਮ ਕੀਤਾ। ਜਿਵੇ ਨਿਰਦੇਸ਼ਕ ਦਲਜੀਤ ਅਰੋੜਾ ਤੇ ਨਿਰਮਾਤਾ ਯਸ ਭਾਸਕਰ ਜੀ ਸਨ ” ਘੁੱਲੇਸ਼ਾਹ ਦੇ ਕਾਰਨਾਮੇ” ਦੂਰਦਰਸ਼ਨ ਤੇ ਗੁਰਦਿਆਲ ਸਿੰਘ ਫੁੱਲ ਤੇ ਸਰਦਾਰਜੀਤ ਬਾਵਾ ਜੀ ਲਿਖਿਆਂ ਨਾਟਕ ” ਰਸਤਾ ਬੰਦ ਹੈ” ਲੋਕਾਂ ਵਿਚ ਕਾਫੀ ਲੋਕਪ੍ਰਿਯ ਹੋਇਆਂ।
ਇਸ ਤੋ ਇਲਾਵਾ ਘੁੱਲੇਸ਼ਾਹ ਜੀ ਦੀਆਂ ਆਡੀਓ ਕੈਸੇਟ “ਇੱਕੋ ਪੁੜੀ ਦੇਣੀ ਏ”, ਮਸਕਰੀਆਂ, ਘੁੱਲੇਸ਼ਾਹ ਦਾ ਠਾਕਾ ਤੇ ਓ ਘੁੱਲੇਸ਼ਾਹ ਆਦਿ ਆਈਆ। ਏਨਾਂ ਦੇ ਸੋਅ ਘੁੱਲੇਸ਼ਾਹ ਦੀ ਬੱਲੇ ਬੱਲੇ ਤੇ ਪ੍ਰਸਿੱਧ ਡਾਇਰੈਕਟਰ, ਪ੍ਰੋਡਿਊਸਰ ਅਦਾਕਾਰ ਤੇ ਕਮੇਡੀਅਨ ਜਸਪਾਲ ਭੱਟੀ ਜੀ ਨਾਲ “ਭੰਡ ਪੰਜਾਬ ਦੇ” ਵਿਚ ਬਾਕਮਾਲ ਕਮੇਡੀ ਕਰ ਵਾਹ ਵਾਹ ਖੱਟੀ।
ਘੁੱਲੇਸ਼ਾਹ ਜੀ ਦੀ ਪਹਿਲੀ ਫੀਚਰ ਫਿਲਮ ਜਖਮੀ, ਉਸ ਤੋ ਬਾਅਦ ਲੰਬਰਦਾਰ, ਬਿੱਲੋ, ਅਣਖ ਦੇ ਵਣਜਾਰੇ, ਪੁੰਨਿਆ ਦੀ ਰਾਤ, ਐਮ.ਐਲ.ਏ ਨੱਥਾ ਸਿੰਘ, ਲਗਦਾ ਇਸਕ ਹੋ ਗਿਆਂ, ਜੁਗਾੜੀ ਡੌਟ ਕਾਮ ਆਦਿ ਫ਼ਿਲਮ ਖੇਤਰ ਵਿਚ ਆਪਣਾ ਜਲਵਾ ਦਿਖਾ ਚੁੱਕੀਆਂ ਹਨ ਤੇ ਇਸ ਤੋ ਇਲਾਵਾ ਏਨਾਂ ਦੀਆਂ ਆਉਣ ਵਾਲੀਆਂ ਫੀਚਰ ਫ਼ਿਲਮਾਂ “ਇਹ ਦਿਲ ਦਾ ਮਾਮਲਾ”, ਮੈ ਤੇਰੀ ਤੂੰ ਮੇਰਾ,ਇੰਗਲੈਂਡ ਦੇ ਨਜ਼ਾਰੇ, ਅਮਰੀਕਾ, ਸੱਚ ਬੋਲਦਾ ਬਾਪੂ ਤੇ ਜਿਗਰੇ ਵਾਲਾ ਮੁੰਡਾ ਆਦਿ ਖੂਬਸੂਰਤ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ” ਸੱਚ ਬੋਲਦਾ ਬਾਪੂ” ਵਿਚ ਪਾਲੀਵੁੱਡ ਦੇ ਦਿਗਜ ਅਦਾਕਾਰ ਯੋਗਰਾਜ ਸਿੰਘ ਜੀ ਦੇ ਪਿਤਾ ਦਾ ਰੋਲ ਅਦਾ ਕੀਤਾ।ਇਸ ਦੇ ਨਾਲ ਹੀ ਏਨਾਂ ਇੱਕ ਹਿੰਦੀ ਮੂਵੀ “ਪਰੇਸ਼ਾਨਪੁਰ” ਤੇ ਇੱਕ ਭੋਜਪੁਰੀ ਵਿੱਚ ਫਿਲਮ ਜਿਸਦਾ ਦਾ ਨਾਮ ” ਤੁਮ ਹਮਾਰ ਹਮ ਤੁਮਾਰ” ਆਪਣੀ ਵਧੀਆਂ ਅਦਾਕਾਰੀ ਦੇ ਜੌਹਰ ਦਿਖਾਏ।
ਹੁਣ ਗੱਲ ਕਰਦੇ ਹਾਂ,ਓਸ ਸਮੇ ਦੀ ਬਲੈਕ ਇਨ ਵਾਈਟ ਟੀ.ਵੀ ਜਿੰਨਾ ਦੇ ਸਟਰ ਲੱਗੇ ਹੁੰਦੇ ਸਨ। ਕੋਠੇ ਤੇ ਲੋਹੇ ਦੇ ਪਾਈਪ ਤੇ ਐਲਮੂਨੀਅਮ ਦਾ ਅਨਟੀਨਾ ਹੁੰਦਾ ਸੀ। ਪਹਿਲਾ ਜਲੰਧਰ ਦੂਰਦਰਸ਼ਨ ਤੇ ਦਿੱਲੀ ਦੂਰਦਰਸ਼ਨ ਤੇ ਕਦੇ ਕਦੇ ਪਾਕਿਸਤਾਨ ਦਾ ਸਟੇਸ਼ਨ ਫੜ ਲੈਦਾ ਸੀ। ਉਸ ਵਿੱਚ ਨਿਲਾਮ ਘਰ ਚੱਲਦਾ ਦੇਖਦੇ ਸੀ। ਪੰਜਾਬੀ ਖਬਰਾਂ “ਰਮਨ ਜੀ” ਦੀਆਂ ਵਧੀਆਂ ਲੱਗਦੀਆਂ।
ਅਸੀ ਘੁੱਲੇਸ਼ਾਹ ਜੀ ਦੀ ਕਮੇਡੀ “ਮੇਰਾ ਪਿੰਡ ਮੇਰੇ ਖੇਤ” ਪ੍ਰੋਗਰਾਮ ਰਾਹੀ ਤਕਰੀਬਨ ਚਾਰ ਪੰਜ ਸਾਲ ਲਗਾਤਾਰ ਕਿਸਾਨ ਵੀਰਾਂ ਨਾਲ ਜੁੜੇ ਲਿਸ਼ਕਾਰਾ, ਝਿਰਮਲ ਤਾਰੇ ,ਜਸਨ ਦੀ ਰਾਤ,ਸੀਨੀਅਰ ਸਿਟੀਜਨ ਡੇਅ ਤੇ ਵਿਸਾਖੀ ਤੇ ਨਵੇ ਸਾਲ ਵਿੱਚ ਪ੍ਰੋਗਰਾਮ ਵਿੱਚ। ਉਸ ਸਮੇ ਸਾਡੇ ਲੀਜੈਂਡ ਚਰਚਿਤ ਕਮੇਡੀਅਨ ਮਹਰੂਮ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾਂ, ਗੁਰਪ੍ਰੀਤ ਘੁੱਗੀ , ਚਾਚਾ ਰੌਣਕੀ ਰਾਮ ਤੇ ਜਤਿੰਦਰ ਜੱਬਲ ਆਦਿ ਕਮੇਡੀਅਨ ਲੋਕਾਂ ਦੇ ਹਸਾ ਹਸਾ ਢਿੱਡੀ ਪੀੜਾ ਪਾਉਂਦੇ ਸਨ।
ਜੇਕਰ ਘੁੱਲੇਸ਼ਾਹ ਜੀ ਦੀਆਂ ਸਟੇਜਾਂ ਦੀ ਗੱਲ ਕਰੀਏ ਤਾਂ ਘੁੱਲੇਸ਼ਾਹ ਜੀ ਨੇ ਦੂਜੇ ਰਾਜਾਂ ਵਿਚ ਤਾਂ ਆਪਣੀ ਕਮੇਡੀ ਦੇ ਰੰਗ ਬਿਖੇਰੇ ਨਾਲ ਹੀ ਵਿਦੇਸ਼ਾਂ ਵਿਚ ਲੋਕਾਂ ਦਾ ਦਿਲ ਜਿੱਤਿਆਂ। ਪਰਮਾਤਮਾ ਸਾਡੇ ਸਭ ਦੇ ਅਜੀਜ ਕਮੇਡੀਅਨ ਘੁੱਲੇਸ਼ਾਹ ( ਸੁਰਿੰਦਰ ਫਰਿਸ਼ਤਾ) ਜੀ ਦੀ ਉਮਰ ਦਰਾਜ ਕਰੇ ਤੇ ਅਸੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਦੁਆਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

