ਨਾਂ ਸੀ ਬਚਪਨ ਦਾ ਉਹਦਾ ਲਛਮਣ ਦਾਸ, ਰਾਜਪੂਤ ਉੱਚ ਘਰਾਣੇ ਦਾ ਸੀ ਓਹ। ਪੜ੍ਹਾਈ ਦਾ ਸ਼ੌਕ ਨਹੀਂ ਸੀ
ਕਿਸੇ ਵੀ ਪਾਠਸ਼ਾਲਾ ਨਾ ਜਾ ਸਕਿਆ ਉਹ ।
ਬੜਾ ਸੀ ਸ਼ੌਕੀਨ ਤੀਰ ਅੰਦਾਜ਼ੀ ਦਾ ਹਿਰਨੀ ਦੇ ਜੱਦ ਅੰਞਾਣੇ ਜਾ ਲੱਗਾ ਤੀਰ,ਤੜਫ਼ਦੀ ਵੇਖ ਨਾ ਸਕਿਆ ਉਹ ।
ਜੱਦ ਵੇਖਿਆ ਹਿਰਨੀ ਦੇ ਪੇਟ ਵਿੱਚ ਬੱਚੇ ਵੀ ਸਨ,ਉਹਨੂੰ ਲਗਿਆ ਘੋਰ ਪਾਪ ਕਮਾ ਗਿਆ ਉਹ ।
ਬਦਲ ਗਿਆ ਮੱਕਸਦ ਜੀਵਨ ਦਾ,ਉਦਾਸ ਰਹਿਣ ਲੱਗਾ,ਬਣ ਗਿਆ ਬੈਰਾਗੀ,ਚੇਲਾ ਬਣ ਗਿਆ ਜੀਵਨ ਦਾਸ ਬੈਰਾਗੀ ਦਾ ਉਹ ।
ਪੰਦਰ੍ਹਾਂ ਵਰਿਆਂ ਦੀ ਉਮਰੇ, ਘਰ ਬਾਰ ਛੋੜ ਦਿੱਤਾ,ਜਾ ਬੈਠਾ ਨੰਦੇੜ ਚ’ਗੋਦਾਵਰੀ ਦੇ ਕੰਢੇ ਉਹ ।
ਪਾ ਲੀ ਕੁੱਟੀਆ,ਉਥੇ ਰਹਿਣ ਲੱਗਾ ,ਜੀਵਨ ਦਾ ਮਕਸੱਦ ਲੱਭਣ ਲੱਗਾ ਉਹ ।
ਇੱਥੇ ਪਤਾ ਲੱਗਾ,ਦਸਮ ਪਿਤਾ ਬਾਰੇ,ਦਰਸ਼ਨ ਕਰਣ ਲੀ ਵਿਆਕੁਲ ਉਹ ।
ਕਰ ਦੀਦਾਰੇ ਸੁਹਣੇ ਚਮਕਦੇ ਦਸਮ ਪਿਤਾ ਦੇ,ਚਰਨੀਂ ਜਾ ਗੁਰੂ ਦੇ ਢਹਿ ਪਿਆ ਉਹ ।
ਹੱਥ ਜੋੜ ਹਿਰਨੀ ਦੇ ਸ਼ਿਕਾਰ ਤੋਂ ਲੈ ਕੇ,ਕੀ ਕੀ ਬੀਤੀ,ਵਿਥਿਆ ਸਾਰੀ ਸੁਣਾ ਗਿਆ ਉਹ।
ਪਤਾ ਲੱਗਾ ਸਰਬੰਸ ਦਾਨੀ ਦੀ ਕੁਰਬਾਨੀਆਂ ਦਾ ਜੱਦ,ਗੁੱਸੇ ਵਿੱਚ ਅੱਗ ਬਾਬੂਲਾ ਹੋ ਗਿਆ ਉਹ ।
ਠਾਨ ਲੀ ਸੀ ਬਦਲਾ ਲੈਣ ਦੀ,ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਸੁਟੇਗਾ ਉਹ ।
ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਛੱਕ ਕੇ,ਮਾਧੋ ਦਾਸ ਤੋਂ ‘ਬਾਬਾ ਬੰਦਾ ਸਿੰਘ ਬਹਾਦਰ ‘ ਬਣ ਗਿਆ ਸੀ ਉਹ ।
ਲੈ ਥਾਪੜਾ ਦਸਮ ਪਿਤਾ ਤੋਂ,ਸਿੰਘਾਂ ਦੀ ਫੌਜ ਲੈ,ਪੰਜਾਬ ਨੂੰ ਕੂਚ ਕਰ ਗਿਆ ਉਹ ।
ਜਿੱਥੋਂ ਲੰਘਦਾ ਗਿਆ,ਜਬਰ ਦੇ ਸਤਾਏ ਲੋਕ ਨਾਲ ਰੱਲੇ,ਇੱਕ ਵੱਡੀ ਫੌ਼ਜ ਦਾ ਸੈਨਾਪਤੀ ਬਣ ਗਿਆ ਉਹ ।
ਇਲਾਕਿਆਂ ਕਿੰਨਿਆਂ ਤੇ ਜਾਂਦੇ ਜਾਂਦੇ ਕਰ ਕਬਜ਼ਾ,ਲੋੜਵੰਦ ਬੇਸਹਾਰਾ ਮਜ਼ਲੂਮਾਂ ਦੀ ਅਵਾਜ਼ ਬਣ ਗਿਆ ਉਹ ।
ਜਾ ਪਹੁੰਚਿਆ ਉਹ ਸਰਹੰਦ ਵਿੱਚ ਸਣੇ ਫੌਜ,ਸਹੁੰ ਖਾਧੀ ਹੋਈ ਸੀ ,ਨਹੀਂ ਛੱਡੂਗਾ ‘ਵਜ਼ੀਰ ਖਾਨ ‘ ਨੂੰ ਉਹ।
ਯੁੱਧ ਹੋਇਆ ਬੜਾ ਹੀ ਘਮਾਸਾਨ,ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ, ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਦਲਾ ਲੈ ਆਇਆ ਉਹ ।
ਤਸੀਹੇ ਸਹੇ , ਪਰ ਸੀ ਤੱਕ ਨਹੀਂ ਕੀਤੀ,ਹੱਸਦੇ ਹੱਸਦੇ ਆਪਣੇ ਬੱਚੇ ਮਾਸੂਮ ਦਾ ,ਕਲੇਜਾ ਗਲੇ ਲੰਘਾ ਗਿਆ ਉਹ ।
ਜੱਦ ਆਇਆ ਸਮਾਂ ਆਪਣੀ ਕੁਰਬਾਨੀ ਦਾ,ਅੱਖਾਂ ਮੀਚ ਗੁਰਾਂ ਵੱਲ ਧਿਆਨ ਕਰ,ਹੱਸਦੇ ਹੱਸਦੇ ਪੀ ਗਿਆ ਸ਼ਹੀਦੀ ਦਾ ਜਾਮ ਉਹ ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18