ਬੰਦਾ ਸਿੰਘ ਸਰਦਾਰ ਨੂੰ ,ਸੰਗਲਾਂ ਨਾਲ ਬੰਨ੍ਹਿਆ ॥
ਕਿਉਕਿ , ਮੱਥਾ ਮੁਗਲ ਹਕੂਮਤ ਦਾ ,ਤੀਰਾਂ ਨਾਲ ਭੰਨਿਆ ॥
ਸੰਗਲਾਂ ਦੇ ਨਾਲ ਬੰਨ੍ਹ ਕੇ ,ਹਾਥੀ ਤੇ ਚੜ੍ਹਾਇਆ ॥
ਬੰਦਾ ਸਿੰਘ ਨੇ ਮੁਗਲਾਂ ਨੂੰ, ਵਖਤਾਂ ਵਿੱਚ ਪਾਇਆ॥
ਮੂੰਹ ਤੇ ਕਾਲਖ ਮਲ ਦਿੱਤੀ ,ਕਲਗੀ ਵੀ ਲਾਈ॥
ਰਾਜਿਆ ਵਾਲੀ ਬੰਦੇ ਦੇ ,ਪੋਸ਼ਾਕ ਪਵਾਈ ॥
ਬਾਕੀ ਸਿੰਘ ਵੀ ਪਕੜ ਲਏ ,ਸੀ ਇਕੱਲੇ ਕੱਲੇ॥
ਪੱਚੀ ਜਰਨੈਲ ਸੀ ਬਾਬੇ ਦੇ,ਜੋ ਨਾਲ ਸੀ ਚੱਲੇ॥
ਚੋਣਵੇ ਜਰਨੈਲ
ਬਾਜ਼ ਜਿਹਾ ਫੁਰਤੀਲਾ ,ਤੇ ਸੂਬਾ ਸਰਹਿੰਦ ਦਾ॥
ਥਰਥਰ ਜਿਸ ਤੋਂ ਕੰਬਦਾ, ਮਾਲਕ ਜੋ ਹਿੰਦ ਦਾ॥
ਅਾਲੀ ਸਿੰਘ ਤੇ ਮਾਲੀ ਸਿੰਘ ,ਦੋਵੇਂ ਨੇ ਭਾਈ॥
ਹਰ ਇੱਕ ਜੰਗ ਦੇ ਵਿੱਚ,ਦੋਵਾਂ ਨੇ ਤੇਗ ਚਲਾਈ॥
ਭਗਵੰਤ ਸਿੰਘ ਵੀ ਸੂਰਮਾ, ਵੱਡਾ ਸੀ ਯੋਧਾ ॥
ਤੇਗ ਚਲਾਉਂਦੇ ਸਮੇਂ , ਭੋਰਾ ਨਾ ਕਰਦਾ ਕ੍ਰੋਧਾ॥
ਗੁਲਾਬ ਸਿੰਘ ਛੇ ਫੁੱਟ ਦਾ ,ਵੱਢ ਸ਼ਸਤਰਧਾਰ ॥
ਜਿਸ ਜੰਗ ਦੇ ਵਿੱਚ ਡਟ ਗਿਆ, ਉਹ ਜੰਗ ਨਾ ਹਾਰੀ॥
ਬੀਰ ਬਖ਼ਸ਼ੀ ਗੁਲਾਬ ਸਿੰਘ, ਸੀ ਦੂਜਾ ਸੂਰਾ ॥
ਸਿੱਖੀ ਬਾਣੇ ਤਾਣੇ ਦੇ ਵਿੱਚ, ਯੋਧਾ ਸੀ ਪੂਰਾ ॥
ਕੌਰ ਸਿੰਘ ਸ਼ਮ ਸ਼ੇਰ ਦੇ ,ਸਮ ਜੰਗ ਮਚਾਵੇ ॥
ਇਹਦੇ ਹੁੰਦਿਆਂ ਵੈਰੀ ਦਲ, ਨਾ ਕਰਦਾ ਦਾਅਵੇ॥
ਰਤਨ ਸਿੰਘ ਵਾਂਗ ਰਤਨ ਦੇ ,ਵਡਮੁੱਲਾ ਹੀਰਾ ॥
ਵੈਰੀ ਦਲ ਨੂੰ ਪਾੜ ਪਾੜ, ਕਰਦਾ ਸੀ ਲੀਰਾਂ ॥
ਫਤਿਹ ਸਿੰਘ ਜਰਨੈਲ ਬੰਦੇ ਦਾ , ਚੀਤੇ ਵਰਗਾ ॥
ਝੱਟਪਟ ਪੂਰੇ ਕਰ ਦਿੰਦਾ, ਜੋ ਦਾਅਵੇ ਕਰਦਾ ॥
ਵੈਰੀ ਦਲ ਦੇ ਅਮਰ ਸਿੰਘ ਦੇ ਫੱਟ ਨਹੀ ਵੱਜਦੇ॥
ੲੇਦਾ ਦੇ ਪੱਚੀ ਜਰਨੈਲ ,ਬੰਦੇ ਦੇ ਨਾਲ ਨੇ ਫੱਬਦੇ॥
ਪੱਚੀ ਦੇ ਪੱਚੀ ਫੜ ਲਏ, ਹੱਥਕੜੀਆਂ ਲਾਈਆਂ॥
ਵੇਖ ਵੇਖ ਕੇ ਹਾਕਮਾਂ ਨੂੰ, ਤ੍ਰੇਲੀਆਂ ਆਈਆਂ ॥
ਬੰਦਾ ਸਿੰਘ ਨੂੰ ਬੰਨ੍ਹ ਦਿੱਤਾ ,ਪਿੱਛੇ ਹੱਥ ਕਰਕੇ ॥
ਫਰੁਖਸੀਅਰ ਸੀ ਬੋਲਿਆ ਕੁਰਸੀ ਤੇ ਚੜ੍ਹ ਕੇ॥
ਬੰਦੇ ਤੇਰਾ ਬਾਜ ਸਿੰਘ ,ਮੇਰੇ ਸਾਹਮਣੇ ਕਰਦੇ॥
ਵੇਖੀਂ ਤੇਰੇ ਬਾਜ ਸਿੰਘ ਦੇ , ਖੰਭ ਜੇ ਫੜਦੇ ॥
……………..
ਬਾਜ ਸਿੰਘ ਨੇ ਹਿੰਦ ਪਤੀ ਦੇ ,ਸਾਹਮਣੇ ਹੋ ਕੇ ॥
ਮਾਰੀ ਭਬਕ ਬੱਬਰ ਸ਼ੇਰ ਨੇ ,ਸਭ ਦੇ ਵਿੱਚ ਖਲੋ ਕੇ ॥
ਐ ਜ਼ੁਲਮੀ ਡਰਪੋਕ, ਮੇਰੀ ਇੱਕ ਗੱਲ ਤੂੰ ਸੁਣ ਲੈ ॥
ਇਕ ਹੱਥ ਮੇਰਾ ਖੋਲ੍ਹਦੇ ,ਜੋ ਚਾਹੇ ਬੁਣਲੈ ॥
ਕਰਦੇ ਮੇਰੇ ਸਾਹਮਣੇ, ਜੋ ਚਾਹੇਂ ਸੂਰਾ ॥
ਜੋ ਵੀ ਆਊ ਸਾਹਮਣੇ ,ਉਹਨੂੰ ਕਰਦੋ ਚੂਰਾ॥
ਖੋਲ੍ਹਿਆ ਹੱਥ ਬਾਜ਼ ਸਿੰਘ ਦਾ, ਡਰਦਿਆਂ ਸਿਪਾਹੀ॥
ਉਸਦੀ ਤੇਗ ਨੂੰ ਧੂਹ ਸੂਰੇ ਨੇ, ਗਲ ਚ ਵਗਾਈ ॥
ਮਾਰ ਦਸਾਂ ਨੂੰ ਪਹੁੰਚਿਆ, ਡਰਪੋਕ ਦੇ ਲਾਗੇ ॥
ਉੱਠ ਕੇ ਬਾਦਸ਼ਾਹ ਭੱਜ ਲਿਆ,ਸੁੱਤੇ ਵੀ ਜਾਗੇ ॥
ਆਗਿਆ ਕੀਤੀ ਸ਼ਾਹੀ ਜੱਲਾਦ ਨੂੰ , ਫੜ ਤੇਗ ਚਲਾਈ॥
ਪੱਚੀ ਉਨ੍ਹਾਂ ਜਰਨੈਲਾਂ ਦੀ ,ਧੌਣ ਅੱਡ ਕਰਾਈ ॥
ਸੀਸ ਟੰਗ ਲਿਆ ਨੇਜ਼ਿਆਂ ,ਜ਼ਾਲਮ ਸਰਕਾਰਾਂ ॥
ਇਸ ਮੰਜ਼ਰ ਨੂੰ ਦੇਖਿਆ ਸੀ ,ਲੋਕ ਹਜ਼ਾਰਾਂ ॥
ਪੱਚੀ ਸੀਸਾਂ ਦੇ ਵਿੱਚ ,ਬੰਦਾ ਸਿੰਘ ਨੂੰ ਬੰਨ੍ਹਿਆ ॥
ਦਿੱਲੀ ਪਤ ਨੇ ਬੰਦਾ ਸਿੰਘ ਦਾ, ਲੋਹਾ ਮੰਨਿਆ ॥
ਛੇ ਮਹੀਨਿਆਂ ਬਾਅਦ ,ਬੰਦੇ ਦਾ ਪੁੱਤਰ ਕੱਢਿਆ ॥
ਬੰਦਾ ਸਿੰਘ ਦੀ ਗੋਦ ਚ ਪਾ ਕੇ, ਉਸ ਨੂੰ ਵੱਡਿਆ ॥
ਚਾਰ ਸਾਲਾਂ ਦੀ ਉਮਰ, ਨਾਮ ਅਜੈ ਸਿੰਘ ਬਾਬਾ ॥
ਭੁੱਲ ਗਏ ਜ਼ਾਲਮ ਸਿਧਾਂਤ ਨੂੰ ,ਨੈ ਮੱਕਾ ਕਾਬਾ ॥
ਕਲੇਜਾ ਕੱਢ ਕੇ ਪੁੱਤ ਦਾ , ਮੂੰਹ ਦੇ ਵਿੱਚ ਤੁੰਨਿਆ॥
ਜ਼ੁਲਮੀ ਹੱਦਾਂ ਟੱਪ ਗਏ, ਸਾਡੇ ਦਿਲ ਨੂੰ ਗੁੰਨ੍ਹਿਆ॥
ਸਦੀਆਂ ਤੋਂ ਪੰਜਾਬ ਨੂੰ ,ਇਹ ਜ਼ੁਲਮੀ ਲੱਭੇ ॥
ਸਿੱਖ ਗੁਰੂ ਦੀ ਕਿਰਪਾ ਦੇ ਨਾਲ,ਬਹੁਤ ਹੀ ਕੱਬੇ॥
ਸਿੱਖ ਹੱਡਾਂ ਉੱਤੇ ਝੱਲ ਗਏ ,ਇਹ ਜ਼ੁਲਮ ਕੜਾਕੇ ॥
ਬਾਬੇ ਸਾਡੇ ਚਲੇ ਗਏ, ਸਾਨੂੰ ਪੰਥ ਬਤਾ ਕੇ ॥

ਮੰਗਤ ਸਿੰਘ ਲੌਂਗੋਵਾਲ
-੦-੦-੦-੦-੦-੦-
Sukrane g