ਮਨੁੱਖ ਜੀਵਨ ਨੂੰ ਸਫਲ ਬਣਾਉਣ ਲਈ ਸਭ ਤੋਂ ਪਹਿਲਾਂ ਸਰੀਰ ਨੂੰ ਤਾਕਤਵਰ ਤੇ ਨਿਰੋਗ ਬਣਾਉਣਾ ਬਹੁਤ ਜਰੂਰੀ ਹੈ। ਸਾਡੇ ਪੂਰਵਜਾਂ ਨੇ ਯੋਗ ਆਸਨਾ ਦਾ ਮਾਰਗ ਲੱਭਿਆ ਹੈ। ਯੋਗ ਕਰਨ ਨਾਲ ਸਾਡਾ ਸੁਭਾਅ ਵਿਨਮਰ ਬਣ ਜਾਂਦਾ ਹੈ । ਗੁੱਸੇ ਦੀ ਭਾਵਨਾ ਖਤਮ ਹੋ ਜਾਂਦੀ ਹੈ ।ਮਨ ਵਿੱਚ ਵਧੀਆ ਅਤੇ ਸਕਾਰਾਤਮਕ ਵਿਚਾਰ ਆਉਂਦੇ ਹਨ। ਦੂਸਰਿਆਂ ਨਾਲ ਨਫਰਤ ਖਤਮ ਹੋ ਜਾਂਦੀ ਹੈ। ਉਦਾਰਤਾ ਤੇ ਸਰਲਤਾ ਵੱਧ ਜਾਂਦੀ ਹੈ। ਤੁਸੀਂ ਖੁਸ਼ ਰਹਿਣ ਲੱਗਦੇ ਹੋ। ਇਸ ਤਰ੍ਹਾਂ ਯੋਗ ਤੁਹਾਨੂੰ ਬਾਹਰੋਂ ਹੀ ਨਹੀਂ ਬਲਕਿ ਅੰਦਰੋਂ ਵੀ ਬਦਲ ਦਿੰਦਾ ਹੈ।
ਰੋਜਾਨਾ ਯੋਗ ਕਰਨ ਨਾਲ ਰੀੜ ਦੀ ਹੱਡੀ ਮਜਬੂਤ ਹੁੰਦੀ ਹੈ ਲਚੀਲੀ ਹੋ ਜਾਂਦੀ ਹੈ। ਯੋਗ ਦੀਆਂ ਤਕਰੀਬਨ ਸਾਰੀ ਕਿਰਿਆਵਾਂ ਰੀੜ ਨੂੰ ਪ੍ਰਭਾਵਿਤ ਕਰਦੀਆਂ ਹਨ। ਤ੍ਰਿਕੋਣ ਆਸਨ ਕਰਨ ਨਾਲ ਰੀੜ ਦੀ ਹੱਡੀ ਨਾਲ ਦੀਆਂ ਮਾਸਪੇਸ਼ੀਆਂ ਸਵਸਥ ਹੁੰਦੀਆਂ ਹਨ ਤਾੜ ਆਸਣ ਨਾਲ ਰੀੜ ਦੀ ਟਰੈਕਸ਼ਨ ਕਰਨ ਨਾਲ ਰੀੜ ਦਾ ਉਪਰੀ ਹਿੱਸਾ ਲਚੀਲਾ ਰਹਿੰਦਾ ਹੈ ।ਸਰੀਰ ਦਾ ਖੂਨ ਵਧੀਆ ਦੋਰਾ ਕਰਨ ਲੱਗ ਪੈਂਦਾ ਹੈ। ਯੋਗ ਨਾਲ ਜੁੜੇ ਰਹਿਣ ਨਾਲ ਬੰਦਾ ਜਵਾਨ ਬਣਿਆ ਰਹਿੰਦਾ ਹੈ ।ਚਿਹਰੇ ਦੀ ਤਾਜਗੀ ਅਤੇ ਚਮਕ ਬਰਕਰਾਰ ਰਹਿੰਦੀ ਹੈ। ਨਿਯਮਿਤ ਰੂਪ ਵਿੱਚ ਸੂਰਜ ਨਮਸਕਾਰ ਕਰਨ ਨਾਲ ਇਨਸਾਨ ਸਦਾ ਜਵਾਨ ਬਣਿਆ ਰਹਿ ਸਕਦਾ ਹੈ। ਇੱਕ ਸੂਰਜ ਨਮਸਕਾਰ ਵਿੱਚ 12 ਆਸਨ ਸਮਾਏ ਹੁੰਦੇ ਹਨ। ਜਿਸ ਨਾਲ ਪੰਜ ਤੱਤਾਂ ਦੀ ਪ੍ਰਾਪਤੀ ਅਤੇ ਸੱਤ ਚੱਕਰ ਪ੍ਰਭਾਵਿਤ ਹੁੰਦੇ ਹਨ। ਹਰ ਇਨਸਾਨ ਚਾਹੇ ਉਹ ਆਦਮੀ, ਗ੍ਰਹਿਣੀ, ਬਜ਼ੁਰਗ ਜਾਂ ਵਿਦਿਆਰਥੀ ਹੋਵੇ, ਯੋਗ ਨਾਲ ਜੁੜੇ ਰਹਿਣ ਦੀ ਬਹੁਤ ਸਖਤ ਜਰੂਰਤ ਹੈ।

ਵਨੀਤਾ ਬਜਾਜ
ਯੋਗਾ ਟ੍ਰੇਨਰ
ਫਿਰੋਜ਼ਪੁਰ