ਰੋਜ਼ ਚਾਈਂ, ਚਾਈਂ ਸਕੂਲ ਨੂੰ ਜਾਓ ਬੱਚਿਓ,
ਉੱਥੋਂ ਕੁਝ ਚੰਗਾ ਸਿੱਖ ਕੇ ਆਓ ਬੱਚਿਓ।
ਸਕੂਲ ਜਾ ਕੇ ਪੜ੍ਹਾਈ ਕਰੋ ਦਿਲ ਲਾ ਕੇ,
ਘਰ ਆ ਕੇ ਹੋਮ ਵਰਕ ਮੁਕਾਓ ਬੱਚਿਓ।
ਸਿੱਖ ਕੇ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਨੂੰ,
ਮਾਂ ਬੋਲੀ ਦਾ ਵੀ ਮਾਣ ਵਧਾਓ ਬੱਚਿਓ।
ਮਿਹਨਤ ਕਰਕੇ ਤੁਸੀਂ ਪ੍ਰੀਖਿਆ ਪਾਸ ਕਰੋ,
ਨਕਲ ਤੋਂ ਆਪਣੇ ਆਪ ਨੂੰ ਬਚਾਓ ਬੱਚਿਓ।
ਵਿਦਿਆ ਤੋਂ ਬਿਨਾਂ ਬੰਦਾ ਪਸ਼ੂ ਸਮਾਨ ਹੁੰਦਾ,
ਵਿਦਿਆ ਲੈ ਕੇ ਬੁੱਧੀਮਾਨ ਬਣ ਜਾਓ ਬੱਚਿਓ।
ਕਦੇ ਵੀ ਕਿਸੇ ਕੰਮ ਤੋਂ ਜੀ ਨਾ ਚੁਰਾਓ ਤੁਸੀਂ,
ਪੜ੍ਹ ਕੇ ਮਾਤਾ- ਪਿਤਾ ਦਾ ਨਾਂ ਚਮਕਾਓ ਬੱਚਿਓ।
ਬਹੁਤ ਬੁਰਾਈਆਂ ਇੱਥੇ ਫੈਲੀਆਂ ਹੋਈਆਂ ਨੇ,
ਰਲ ਮਿਲ ਕੇ ਉਨ੍ਹਾਂ ਨੂੰ ਮਾਰ ਮੁਕਾਓ ਬੱਚਿਓ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554