ਜੋ ਵੱਸਦੇ ਉਜਾੜ ਦੇਵੇ ਦੰਦੇ ਕਿਹੜੇ ਹੋਣਗੇ,,
ਜਮੀਰਾਂ ਨੂੰ ਜੋ ਮਾਰ ਦੇਵੇ ਧੰਦੇ ਕਿਹੜੇ ਹੋਣਗੇ,,
ਅਕਲਾਂ ਨੂੰ ਵੱਜੇ ਹੋਏ ਜੰਦੇ ਕਿਹੜੇ ਹੋਣਗੇ,,
ਮਾੜੇ ਕਿਹੜੇ ਹੋਣਗੇ ਤੇ ਚੰਗੇ ਕਿਹੜੇ ਹੋਣਗੇ,,
ਰੱਬ ਨੂੰ ਜੋ ਯਾਰ ਕਹਿੰਦੇ ਬੰਦੇ ਕਿਹੜੇ ਹੋਣਗੇ?
“ਹਾਥ ਦੀਪ ਕੂਆਂ ਪਰੈ”ਅੰਧੇ ਕਿਹੜੇ ਹੋਣਗੇ,,
ਮੌਤ ਨਾਲੋਂ ਨੇੜੇ ਦੱਸ ਹੰਦੇ ਕਿਹੜੇ ਹੋਣਗੇ,,
ਸੋਚ ਕਦੇ! ਅੰਤ ਵੇਲੇ ਕੰਧੇ ਕਿਹੜੇ ਹੋਣਗੇ,,
ਮਾੜੇ ਕਿਹੜੇ ਹੋਣਗੇ ਤੇ ਚੰਗੇ ਕਿਹੜੇ ਹੋਣਗੇ,,
ਰੱਬ ਨੂੰ ਜੋ ਯਾਰ ਕਹਿੰਦੇ ਬੰਦੇ ਕਿਹੜੇ ਹੋਣਗੇ?
ਅੰਤ ਵੇਲੇ ਗਲ਼ ਵਿੱਚ ਫੰਦੇ੍ ਕਿਹੜੇ ਹੋਣਗੇ,,
ਮੇਰੇ ਨਾਲੋਂ ਸੋਚ ਵਿੱਚ ਗੰਦੇ ਕਿਹੜੇ ਹੋਣਗੇ,,
ਰਾਣੇ ਦੱਸ ਤੇਰੇ ਨਾਲੋਂ ਮੰਦੇ ਕਿਹੜੇ ਹੋਣਗੇ,,
ਮਾੜੇ ਕਿਹੜੇ ਹੋਣਗੇ ਤੇ ਚੰਗੇ ਕਿਹੜੇ ਹੋਣਗੇ,,
ਰੱਬ ਨੂੰ ਜੋ ਯਾਰ ਕਹਿੰਦੇ ਬੰਦੇ ਕਿਹੜੇ ਹੋਣਗੇ?
ਰਾਣਾ ਲੌਂਗੋਵਾਲ ਸਾਬ੍

