ਝੂਠ ਨੂੰ ਇਹ ਸੱਚ ਬਣਾਉਂਦਾ
ਸੱਚ ਨੂੰ ਝੂਠ ਦਿਖਾਉਂਦਾ
ਤਰੀਕੇ ਕਮਾਲ ਨੇ
ਬੰਦੇ ਦੇ ਰੰਗ ਵੇਖ ਕੇ
ਗਿਰਗਿਟ ਵੀ ਹੈਰਾਨ ਨੇ।
ਮੂੰਹ ਤੋਂ ਰੱਬ ਦਾ ਨਾਮ ਹੈ ਲੈਂਦਾ
ਬਗਲ ਵਿੱਚ ਛੁਰੀ ਵੀ ਰੱਖਦਾ
ਛੱਡ ਦਿਓ ਨਸ਼ਾ ਲੋਕੋ ਕਹਿ ਕੇ
ਖੁਦ ਨਸ਼ੇ ਦਾ ਸਵਾਦ ਵੀ ਚੱਖਦਾ,
ਤੁਰੇ ਜਾਂਦੇ ਦੀ ਲੁੱਟ ਹੋ ਜਾਏ
ਕਿਸੇ ਨੂੰ ਦੱਸੇ ਆਪਣੀ ਹੱਡ ਬੀਤੀ
ਥਾਂ ਥਾਂ ਲਾ ਕੇ ਸੀਸੀਟੀਵੀ
ਬੰਦੇ ਤੋਂ ਬੰਦੇ ਨੇ ਰਾਖੀ ਕੀਤੀ,
ਗੱਲ ਕਹਿ ਕੇ ਅਮਲ ਨਾ ਕਰਨਾ
ਰੀਤ ਹੁਣ ਆਮ ਹੋ ਗਈ
ਮਿਲਾਵਟ ਕਰਕੇ ਚੀਜ਼ ਵੇਚਣੀ
ਬੰਦੇ ਦੀ ਲੁੱਟ ਸ਼ਰੇਆਮ ਹੋ ਗਈ,
ਮੂੰਹ ਤੇ ਮੀਆਂ ਮਿੱਠੂ ਬਣਦਾ
ਪਿੱਠ ਤੇ ਕਰ ਜਾਵੇ ਵਾਰ
ਧਰਮਿੰਦਰ ਨੂੰ ਵੀ ਸਮਝ ਨਾ ਆਵੇ
ਕੈਸਾ ਹੋਇਆ ਬੰਦੇ ਦਾ ਕਿਰਦਾਰ,
ਸੱਚੇ ਦੀ ਇਸ ਦੁਨੀਆ ਅੰਦਰ
ਝੂਠੇ ਕਿਉਂ ਪ੍ਰਧਾਨ ਨੇ
ਬੰਦੇ ਦੇ ਰੰਗ ਵੇਖ ਕੇ
ਗਿਰਗਿਟ ਵੀ ਹੈਰਾਨ ਨੇ।
ਧਰਮਿੰਦਰ ਸਿੰਘ
ਮੰਨਵੀ (ਲੈਕਚਰਾਰ) , ਸ ਸ ਸ ਸ ਦੰਦਰਾਲਾ ਢੀਂਡਸਾ (ਪਟਿਆਲਾ)