ਭਗਤ ਸਿੰਘ ਸਰਦਾਰ ਸੂਰਮਾ
ਸ਼ਹੀਦ ਏ ਆਜ਼ਮ ਅਖਵਾਉਂਦਾ ਏ।
ਬੰਦੂਕਾਂ ਬੀਜਣ ਦਾ ਰੱਖਿਆ ਜਿਗਰਾ
ਫਿਰੰਗੀਆਂ ਨੂੰ ਜੜ੍ਹੋਂ ਮੁਕਾਉਣ ਲਈ,
ਸਭ ਕੁਝ ਵਾਰਿਆ ਕੌਮ ਦੀ ਖਾਤਰ
ਵਤਨ ਨੂੰ ਆਜ਼ਾਦ ਕਰਵਾਉਣ ਲਈ।
ਸਾਂਡਰਸ ਨੂੰ ਸੀ ਮਾਰ ਮੁਕਾਇਆ
ਜੋ ਸੀ ਫਿਰਦਾ ਵਿੱਚ ਹੰਕਾਰ,
ਇਨਕਲਾਬ ਦਾ ਦਿੱਤਾ ਨਾਅਰਾ
ਕੌਮ ਤੋਂ ਦਿੱਤਾ ਸਭ ਕੁਝ ਵਾਰ।
ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ
ਗੋਰਿਆਂ ਦੇ ਕੰਨ ਦਿੱਤੇ ਖੋਲ,
ਹਿੰਦੁਸਤਾਨ ਨੂੰ ਮਿਲੂ ਆਜ਼ਾਦੀ
ਆ ਜਾਣੀ ਹਕੂਮਤ ਸਾਡੇ ਕੋਲ।
ਫਾਂਸੀ ਦਾ ਰੱਸਾ ਚੁੰਮ ਕੇ
ਗਲ਼ ਦੇ ਵਿੱਚ ਪਾਉਂਦਾ ਏ,
ਜਿਸ ਰਸਤੇ ਤੇ ਤੂੰ ਸੀ ਚੱਲਿਆ
ਕੋਈ ਵਿਰਲਾ ਹੀ ਚੱਲ ਪਾਉਂਦਾ ਏ।
ਧਰਮਿੰਦਰ ਨੇ ਇਤਿਹਾਸ ਜੋ ਪੜ੍ਹਿਆ
ਸਭ ਨੂੰ ਆਖ ਸੁਣਾਉਂਦਾ ਏ,
ਭਗਤ ਸਿੰਘ ਸਰਦਾਰ ਸੂਰਮਾ
ਸ਼ਹੀਦ ਏ ਆਜ਼ਮ ਅਖਵਾਉਂਦਾ ਏ।

ਸ.ਧਰਮਿੰਦਰ ਸਿੰਘ
ਸ.ਸ.ਸ.ਸਕੂਲ ਦੰਦਰਾਲਾ ਢੀਂਡਸਾ (ਪਟਿਆਲਾ)