ਸਾਰੇ ਹੀ ਸ਼ਾਸਤ੍ਰਾਂ, ਵੇਦਾਂ ਪੁਰਾਣਾਂ ਨੂੰ ਸੁਣ ਸੁਣ। ਕੇ ਆਪਣੇ ਤੇ ਆਖ ਆਖ ਕੇ ਹੋਰਾਂ ਨੂੰ ਸੁਣਾਉਂਦੇ ਹਨ।
ਲਖਾਂ ਹੀ ਰਾਗ, ਨਾਦ ਸੰਗੀਤ ਅਲਾਪੇ ਜਾਂਦੇ ਹਨ ਅਨਹਦ ਧੁਨੀਆਂ ਸੁਣ ਸੁਣ ਜੋਗੀ ਲੋਕ ਗੁਣ ਗਾਉਂਦੇ ਹਨ।
ਲੱਖਾਂ ਸ਼ੇਸ਼ ਨਾਗ ਤੇ ਲੋਮੇਸ ਵਰਗੈ ਰਿਖੀ ਅਬਗਤਿ ਪਰਮਾਤਮਾ ਦੀ ਗਤੀ ਜਾਨਣ ਲਈ ਆਪਣੇ ਅੰਦਰ ਵੜ ਕੇ ਲਿਵ ਜੋੜਦੇ ਹਨ।
ਲੱਖਾਂ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਆਪਣੇ ਆਪਣੇ ਗਿਆਨ ਧਿਆਨ ਨਾਲ ਵੀ ਉਸ ਦਾ ਤਿਲ ਮਾਤਰ ਅੰਤਰ ਨਹੀਂ ਪਾ ਸਕੇ।
ਕੋਈ ਦੇਵੀ ਦੇਵਤੇ ਸੇਵਾ ਵਿਚ ਲਗਦੇ ਹਨ ਪਰ ਇਸ ਸੇਵਾ ਨਾਲ ਵੀ ਉਹ ਅਲੇਖ ਅਭੇਵ ਤਕ ਨਹੀਂ ਪੁਜਦੇ।
ਲੱਖਾਂ ਗੈਰਖ ਨਾਥ ਤੇ ਮਛੰਦਰ ਵਰਗੇ ਸਾਦਿਕ ਅਤੇ ਜਿਨ ਨੇਤ ਨੇਤ ਆਖ ਕੇ ਹੀ ਧਿਆਉਂਦੇ ਹਨ।
ਪਰ ਵੇਖੋ ਇਹ ਸਾਰੇ ਹੀ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਗੁਰੂ ਚਰਨਾਂ ਕਮਲਾਂ ਨੂੰ ਅਗਮ। ਪਹੁੰਚ ਤੋਂ ਰਹਿਤ ਹੀ ਅਲਾਉਦੇ ਆਖਦੇ ਹਨ।
ਇਸ ਪੳੜੀ ਵਿਚ ਨਾਦ ਦੀ ਵਡਿਆਈ ਕਰਨਾ ਮਨੋਰਥ ਹੀ ਨਹੀਂ ਸਗੋਂ ਸਤਿਗੁਰੂ ਦੇ ਚਰਨ ਕਮਲਾਂ ਨੂੰ ਹੀ ਮਹਾਨ ਬਣਾ ਕੇ ਵਖਾਣਾ ਮਨੋਰਥ ਹੈ।
ਭਾਈ ਗੁਰਦਾਸ ਜੀ ਨੇ ਚਰਨ ਧੂੜੀ ਦੀ ਵਡਿਆਈ ਕੀਤੀ ਹੈ ਵਧੇਰੇ ਪਵਿੱਤਰ ਹੈ।
ਸ਼੍ਰੀ ਕ੍ਰਿਸ਼ਨ। ਜੀ, ਸ਼੍ਰੀ ਰਾਮ ਚੰਦਰ ਜੀ, ਵੀ ਚਰਨ ਧੂੜੀ ਲੋਚਦੇ ਸਨ। ਬਾਵਨ ਵੀ ਗੁਰ ਸੰਗਤ ਦੀ ਧੂੜੀ ਮੰਗਦਾ ਸੀ।
ਕਿਉਂਕਿ ਇਹ ਚਰਨ ਧੂੜੀ ਕਰਮਾਂ ਦੇ ਲੇਖੇ ਹੀ ਖਤਮ ਕਰ ਦਿੰਦੀ ਹੈ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

