ਮੈਂ ਹਰਨਾਖਸ਼ ਦੇ ਘਰ ਵਿਚ ਕੰਵਲ ਵਰਗਾ ਪ੍ਰਹਲਾਦ ਭਗਤ ਜਨਮਿਆਂ।
ਹਰਨਾਖਸ਼ ਨੇ ਉਸ ਨੂੰ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜ ਦਿੱਤਾ ਤੇ ਪਾਂਧੇ ਦਾ ਚਿਤ ਪ੍ਰਸੰਨ ਹੋਇਆ। ਕਿਉਂਕਿ ਰਾਜ ਪੁਤਰ ਉਸ ਦਾ ਸ਼ਾਗਿਰਦ ਬਣਿਆ ਸੀ।
ਪ੍ਰਹਿਲਾਦ ਆਪਣੇ ਮਨ ਵਿਚ ਰਾਮ ਨਾਮ ਦਾ ਸਿਮਰਨ ਸੀ ਤੇ ਮੁਖੋਂ ਗਾਂਵਦਾ ਸੀ ਅਨਾਹਦ ਨਾਦ ਹੋ ਗਏ ਹੋਏ ਸ਼ਬਦ ਨੂੰ ਜਦੋਂ ਗੁਰੂ ਸ਼ਬਦ ਅਨਹਦ ਸ਼ਬਦ ਜਾਂ ਅਨਹਦ ਨਾਦ ਹੋ ਜਾਂਦਾ ਹੈਂ ਤਾਂ ਸਮਝੇਂ ਇਹ ਸ਼ਬਦ ਅੰਦਰ ਦੀ ਡੂੰਘਾਈ ਅਰਥਾਤ ਪਰਾਂ ਤਕ ਅੜਿਆ ਹੋਇਆ ਹੈ।
ਜਿਵੇਂ ਨਾਮ ਚੰਗੀ ਤਰ੍ਹਾਂ ਅੰਦਰ ਵਸ ਕੇ ਨਿਰੰਜਨ ਨਾਮ ਹੋ ਜਾਂਦਾ ਹੈ।
ਸਾਰੇ ਹੀ ਚਾਟੜੇ ਸ਼ਾਗਿਰਦ ਰਾਮ ਜੀ ਦੀ ਭਗਤੀ ਵਿਚ ਲੱਗੇ।
ਜਿਸ ਕਾਰਨ ਪਾਂਧਾ ਬਹੁਤ ਹੈਰਾਨ ਹੋਇਆ।
ਫਿਰ ਪਾਂਧਾ ਰਾਜੇ ਪਾਸ ਜਾ ਕੇ ਰੋ ਆਇਆ ਤੇ ਦੋਖੀ ਦੈਂਤ ਨੇ ਝਗੜਾ ਹੋਰ ਵਧਾ ਦਿੱਤਾ ਕਿ ਕਿਉਂ ਕਿਉਂ ਹੋ ਰਿਹਾ ਹੈ।
ਪ੍ਰਹਿਲਾਦ ਨੂੰ ਜਲ ਅਤੇ ਅਗਨੀ ਵਿਚ ਵੀ ਸੁਟਿਆ ਗਿਆ ਪਰ ਗੁਰੂ ਦੀ ਕ੍ਰਿਪਾ ਨਾਲ ਨਾ ਉਹ ਡੁੱਬਾ ਤੇ ਨਾ ਸੜਿਆ।
ਅੰਤ ਨੂੰ ਤਲਵਾਰ ਕੱਢ ਕੇ ਰਾਜਾ ਪੁੱਛਣ ਲੱਗਾ ਕਿ ਦੱਸ ਤੇਰਾ ਕੳਣ ਉਸਤਾਦ ਗੁਰੂ ਹੈ
ਅਨਾਦੀ ਪ੍ਰਮਾਤਮਾ ਨੇ ਨਰਸਿੰਘ ਦਾ ਸੁੰਦਰ ਰੂਪ ਧਾਰਿਆ ਤੇ ਧੰਮ੍ਹ ਪਾੜ ਕੇ ਪ੍ਰਗਟ ਹੋਇਆ।
ਉਸ ਆਦਿ ਜੁਗਾਦਿ ਸੰਤਾਂ ਦੀ ਸਹਾਇਤਾ ਕਰਨ ਵਾਲੇ ਨੇ ਬੇਮੁੱਖ ਦੈਂਤ ਨੂੰ ਪਕੜ ਕੇ ਨਸ਼ਟ ਕਰ ਦਿੱਤਾ।
ਬ੍ਰਹਮਾਂ ਆਦਿਕ ਦੇਵਤੇ ਇਸ ਘਟਨਾ ਨੂੰ ਵੇਖ ਕੇ ਜੈ ਜੈਕਾਰ ਕਰਨ ਲੱਗ ਪਏ।
ਇੱਥੇ ਸਾਫ਼ ਤੌਰ ਤੇ ਪ੍ਰਚਲਤ ਕਹਾਣੀਆਂ ਦੀ ਵਰਤੋਂ ਕਰਕੇ ਭਾਈ ਗੁਰਦਾਸ ਜੀ ਸੱਚੇ ਭਗਤਾਂ ਦੀ ਦ੍ਰਿੜ੍ਹਤਾ ਵਿਖਾਲ ਰਹੇ ਹਨ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18