ਘਪਲਿਆਂ, ਘੋਟਾਲਿਆਂ, ਸ਼ੈਤਾਨੀ
ਵਤੀਰਿਆਂ ਤੇ ਹਵਾਲਿਆਂ ਨਾਲ
ਲਬਰੇਜ਼ ਹੈ ਮੇਰਾ ਦੇਸ਼।
ਅਨੇਕਤਾ ਵਿੱਚ ਏਕਤਾ ਦਾ
ਨਾਹਰਾ ਹੋ ਜਾਂਦਾ ਹੈ ਢਹਿ-ਢੇਰੀ
ਮੰਦਰ ‘ਚ ਮਸਜਿਦ ਦੇ ਢਹਿ ਜਾਣ ਨਾਲ।
ਪੀਰਾਂ-ਫਕੀਰਾਂ ਤੇ ਗੁਰੂਆਂ ਦੇ
ਅਮਰ ਬੋਲ ਹੋ ਜਾਂਦੇ ਨੇ ਵਿਰਲਾਪ ‘ਚ ਤਬਦੀਲ,
ਕਿਤੇ ਬੁੱਤ ਟੁੱਟਦਾ ਹੈ ਤੇ ਸਾੜੇ ਜਾਂਦੇ ਧਾਰਮਿਕ ਗ੍ਰੰਥ,
ਫਿਰ ਸ਼ੁਰੂ ਹੋ ਜਾਂਦੇ ਹਨ
ਦੇਸ਼ ਧ੍ਰੋਹੀਆਂ ਦੇ ਜਸ਼ਨ
ਫਿਰ ਨਾਇਕ ਤੇ ਖਲਨਾਇਕ ਦੇ
ਚਿਹਰੇ ‘ਚ ਨਹੀਂ ਰਹਿੰਦਾ ਫ਼ਰਕ।
ਕੌਮੀ ਸੁਰੱਖਿਆ ਦੇ ਨਾਂ ‘ਤੇ
ਫਿਰ ਸ਼ੁਰੂ ਹੋ ਜਾਂਦਾ ਹੈ
“ਮਨੁੱਖੀ ਲਹੂ ਦਾ ਵਣਜ “
ਇਹ ਨਕਲੀ ਦੇਸ਼ ਭਗਤਾਂ ਵੱਲੋਂ
ਕਿਸੇ ਵੇਲੇ ਵੀ
ਦੇਸ਼ ਭਗਤੀ ਦਾ ਲਿਬਾਸ
ਪਹਿਨਿਆ ਤੇ ਉਤਾਰਿਆ ਜਾ ਸਕਦੇ ਹੈ।
ਆਓ ਰਲ ਕੇ ਦੇਸ਼ ‘ਚੋਂ ਭਜਾਈਏ
ਇਨਾਂ ਨਕਲੀ ਦੇਸ਼ ਭਗਤਾਂ ਨੂੰ,
ਤੇ ਫਿਰ ਤੋਂ ਬਣਾਈਏ ਦੇਸ਼ ਸੋਨੇ ਦੀ ਚਿੜੀ।

( ਪ੍ਰਸ਼ੋਤਮ ਪੱਤੋ )