ਬਣਾਇਆ ਇੱਕ ਕਾਨੂੰਨ ਭਿਖਾਰੀਆਂ ‘ਤੇ,
ਸੱਚੀਂ ਨਿੱਕਲੀ ਭਿਖਾਰੀਆਂ ਦੀ ਲੇਰ ‘ਪੱਤੋ’।
ਤੰਗ ਕਰਦੇ ਸੀ ਰਾਹ ਜਾਂਦਿਆਂ ਨੂੰ,
ਹੋਏ ਫਿਰਦੇ ਸੀ ਕਿੰਨੇ ਦਲੇਰ ‘ਪੱਤੋ’।
ਜੇ ਕੋਈ ਕੁਝ ਨਾ ਦੇਵੇ ਮੰਗਤਿਆਂ ਨੂੰ,
ਲਾ ਦਿੰਦੇ ਨੇ ਗਾਲਾਂ ਦੇ ਢੇਰ ‘ਪੱਤੋ’।
ਚੰਗਾ ਕਸਿਆ ਸ਼ਿਕੰਜਾ ਸਰਕਾਰ ਨੇ ਹੈ,
ਕਰੋ ਡੋਪ ਟੈਸਟ ,ਕਹੋ ਨਾ ਫੇਰ ‘ਪੱਤੋ’।
ਭਵਿੱਖ ਬਚ ਜਾਣਾਂ ਛੋਟੇ ਬੱਚਿਆਂ ਦਾ,
ਜਿਹੜੇ ਡੁੱਬੇ ਸੀ ਵਿੱਚ ਹਨੇਰ ‘ਪੱਤੋ’।
ਚੰਗਾ ਹੁੰਦਾ ਇਹ ਕੰਮ ਪਹਿਲਾਂ ਹੋ ਜਾਂਦਾ,
ਚੱਲੋ ਸ਼ੁਕਰ!ਦਰੁਸਤ,ਆਏ ਦੇਰ ‘ਪੱਤੋ’।
ਮੰਗਤੇ ਹੋਰ ਵੀ ਮੁੱਕਣ ਪੰਜਾਬ ਵਿੱਚੋਂ,
ਚੜ੍ਹ ਜਾਣੀ ਫਿਰ ਨਵੀਂ ਸਵੇਰ ‘ਪੱਤੋ’।
ਜੇ ਮੰਗਣਾਂ ਹੈ ,ਮੰਗੋ ਉਸ ਰੱਬ ਕੋਲ਼ੋਂ ,
ਦਿੰਦੀ ਮਿਹਨਤ ਹੈ ਰੰਗ ਬਿਖੇਰ ‘ਪੱਤੋ’।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ
94658-21417