ਨੌਵੇਂ ਗੁਰੂ ਦੀ ਸ਼ਹੀਦੀ ਦਾ ਅਸਰ ਦਸਮ ਪਾਤਸ਼ਾਹ ਦੇ ਮਨ ਤੇ ਬਹੁਤ ਹੋਇਆ। ਉਹਨਾਂ ਨੇ ਜ਼ੁਲਮ,ਜਬਰ ਤੇ ਵਧੀਕੀ ਦਾ ਟਾਕਰਾ ਕਰਨ ਲਈ ਨਿੱਗਰ ਪ੍ਰੋਗਰਾਮ ਸੋਚਣਾ ਸ਼ੁਰੂ ਕਰ ਦਿੱਤਾ। ਆਉਂਦੇ ਸਮੇਂ ਦੀ ਹਾਲਤ ਦੇ ਟਾਕਰੇ ਲਈ ਤਿਆਰੀ ਕਰਨ ਤੇ ਵਿਉਂਤ ਬਣਾਈ ਵਾਸਤੇ ਆਪ ਅਨੰਦਪੁਰ ਸਾਹਿਬ ਤੋਂ ਚਲ ਕੇ ਨਾਹਨ ਰਾਜ ਵਿਚ ਪਹੁੰਚੇ ਤੇ ਉਥੇ ਪਾਉਂਟੇ ਵਾਲੀ ਥਾਂ ਤੋਂ ਜਮਨਾ ਦੇ ਕੰਢੇ ਤੇ ਡੇਰੇ ਲਾ ਲਏ। ਇਸ ਰਿਆਸਤ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪ ਦਾ ਸ਼ਾਨਦਾਰ ਸੁਆਗਤ ਕੀਤਾ। ਇਛਾ ਅਨੁਸਾਰ ਕਿਲ੍ਹਾ ਤਿਆਰ ਕਰਵਾ ਦਿੱਤਾ।
ਗੁਰੂ ਸਾਹਿਬ ਨੇ ਕੁਦਰਤ ਦੇ ਸੁੰਦਰ ਨਜ਼ਾਰਿਆਂ ਦਰਿਆ ਦੇ ਸ਼ਾਂਤ ਸੀਤਲ ਕੰਢੇ ਤੇ ਹਰਿਆਵਲ ਦੇ ਚੁਤਰਫੇ ਵਿਚ ਬੈਠ ਕੇ ਪਹਿਲਾਂ ਭਾਰਤ ਦੇ ਸਾਰੇ ਪੁਰਾਤਨ ਸਾਹਿਤ, ਧਾਰਮਿਕ ਫ਼ਿਲਾਸਫ਼ੀ ਤੇ ਹਰ ਪ੍ਰਕਾਰ ਦੀਆਂ ਰਚਨਾਵਾਂ ਦਾ ਅਧਿਅਨ ਕੀਤਾ ।ਫਿਰ ਆਪ ਰਚਨਾਵਾਂ ਕੀਤੀਆਂ। ਬਹੁਤ ਸਾਰੀਆਂ ਰਚਨਾਵਾਂ ਦੇ ਅਨੁਵਾਦ ਕਰਾਏ
ਇਉਂ ਬਹੁਤ ਨਿੱਗਰ ਤੇ ਅਮਰ ਸਾਹਿਤ ਰਚਨਾ ਵਲ ਧਿਆਨ ਦਿੱਤਾ। ਨਾਲ ਹੀ ਫੋਜ਼ ਦੀ ਭਰਤੀ ਜਾਰੀ ਕਰ ਦਿੱਤੀ ਬਹੁਤ ਸਾਰੇ ਜਵਾਨ ਭਰਤੀ ਹੋਏ।
ਸਾਢੋਰੇ ਦਾ ਪੀਰ ਬੁੱਧੂਸ਼ਾਹ ਆਪ ਦੇ ਦਰਸ਼ਨ ਕਰਨ ਲਈ ਆਇਆ ਤੇ ਦਰਸ਼ਨ ਕਰਕੇ ਪੱਕਾ ਸ਼ਰਧਾਲੂ ਬਣ ਗਿਆ। ਉਹਨੇ ਪੰਜ ਸੌ ਪਠਾਣਾਂ ਦੀ ਫੋਜ਼ ਗੁਰੂ ਸਾਹਿਬ ਕੋਲ ਭਰਤੀ ਕਰਵਾ ਦਿੱਤੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਲਈ ਜਾਂਦੇ ਤਾਂ ਆਪ ਦੀ ਸ਼ਾਹੀ ਸ਼ਾਨ ਹੁੰਦੀ। ਦੀਵਾਨ ਲਗਦੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦੂਰੋਂ ਦੂਰੋਂ ਆਉਂਦੇ। ਇਕ ਵਾਰ ਜਿਹੜਾ ਵੀ ਦਰਸ਼ਨ ਕਰ ਲੈਂਦਾ ਉਹ ਫਿਰ ਸਦਾ ਲਈ ਇਸੇ ਦਰ ਦਾ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਵੇਖ ਕੇ ਸਾਰੇ ਪਹਾੜੀ ਰਾਜੇ ਘਬਰਾਉਣ ਵਗ ਪੲ,ਏ। ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਇਹ ਤਾਂ ਜਦ ਚਾਹੁਣਗੇ ਸਾਡੇ ਤੋਂ ਰਾਜ ਖੋਹ ਲੈਣਗੇ। ਦਿਨੋਂ ਦਿਨ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਸੀ। ਖਾਸ ਕਰਕੇ ਭੀਮਚੰਦ, ਰਾਜਾ ਜੋਂ ਕਿ ਕਹਿਲੂਰ ਰਾਜ ਦਾ ਮਾਲਕ ਸੀ ਬਹੁਤ ਹੀ ਔਖਾ ਸੀ ।ਉਹਦੀ ਸਰਹੱਦ ਨਾਲ ਲੱਗਦੀ ਸੀ। ਉਹਦੇ ਯਤਨ ਕੀਤਾ ਕਿ ਗੁਰੂ ਸਾਹਿਬ ਉਹਦੀ ਹਨ ਮੰਨ ਕੇ ਰਹਿਣ ਤੇ ਆਪਣੀ ਤਾਕਤ ਹੋਰ ਨਾ ਵਧਾਉਣ ਪਰ ਇਹ ਗੱਲ ਕਿਵੇਂ ਮੰਨੀ ਜਾ ਸਕਦੀ ਸੀ। ਇਸ ਲਈ ਉਸਨੇ ਤਲਵਾਰ ਦੇ ਜ਼ੋਰ ਨਾਲ ਆਪਣਾ ਰੋਹਬ ਜਮਾਂ ਦੀ ਠਾਣ ਲਈ ਅਤੇ ਜੰਗ ਦੀਆਂ ਤਿਆਰੀਆਂ ਕਰਨ ਵਿਚ ਰੁਝ ਗਿਆ।
ਜਨਵਰੀ1686 ਵਿਚ ਭੀਮ ਚੰਦ ਦੇ ਲੜਕੇ ਦਾ ਫਤਹ ਸ਼ਾਹ ਰਾਜੇ ਦੀ ਲੜਕੀ ਨਾਲ ਵਿਆਹ ਸੀ ਤੇ ਇਸ ਸਮੇਂ ਸਾਰੇ ਪਹਾੜੀ ਇਲਾਕੇ ਬਾਈਧਾਰ ਦੇ ਰਾਜੇ ਫੌਜਾਂ ਸਮੇਤ ਇੱਕਠੇ ਹੋਏ ਸਨ। ਕੁਝ ਜੰਝ ਭੀਮ ਚੰਦ ਲੈਣ ਕੇ ਆਇਆ ਤੇ ਕੁਝ ਫਤਹ ਸ਼ਾਹ ਰਾਜੇ ਦੇ ਘਰ ਪਹੁੰਚੇ ਹੋਏ ਸਨ।
ਭੀਮ ਚੰਦ ਨੇ ਸੋਚਿਆ ਇਸ ਤੋਂ ਚੰਗਾ ਵਕਤ ਹੋਰ ਨਹੀਂ ਮਿਲਣਾ। ਫਿਰ ਸਾਰੇ ਰਾਜਿਆਂ ਦਾ ਇੱਕਠ ਹੋਣਾ ਮੁਸ਼ਕਲ ਹੈ ਇਸ ਲਈ ਕਿਉਂ ਨਾ ਚੜ੍ਹਾਈ ਕਰ ਦਿੱਤੀ ਜਾਏ। ਇਸ ਨਾਲ ਇਕ ਤਾਂ ਆਪਣਾ ਖਤਰਾ ਟਲ ਜਾਏਗਾ ਦੂਜਾ ਮੁਗਲ ਸਰਕਾਰ ਵੀ ਸਾਡੇ ਤੋਂ ਖੁਸ਼ ਹੋ ਜਾਏਗੀ। ਔਰਗਜ਼ੇਬ ਜਿਸ ਨੇ ਗੁਰੂ ਤੇਗ ਬਹਾਦਰ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਏ ਉਹ ਤਾਂ ਖਾਸ ਤੌਰ ਤੇ ਪ੍ਰਸੰਨ ਹੋ ਜਾਏਗਾ।
ਭੀਮ ਚੰਦ ਦੀ ਅਗਵਾਈ ਵਿਚ ਸਾਰੇ ਰਾਜਿਆਂ ਨੇ ਗੁਰੂ ਸਾਹਿਬ ਤੇ ਚੜ੍ਹਾਈ ਕਰ ਦਿੱਤੀ। ਉਨ੍ਹਾਂ ਗੁਰੂ ਸਾਹਿਬ ਦੀ ਫ਼ੌਜ ਦੇ ਪੰਜ ਸੌਂ ਪਠਾਣਾਂ ਨਾਲ ਗਠਜੋੜ ਕਰ ਲਿਆ ਤੇ ਐਨ ਜਦ ਗੁਰੂ ਸਾਹਿਬ ਨੇ ਫੌਜ ਨੂੰ ਮੁਕਾਬਲੇ ਲਈ ਤਿਆਰੀ ਦਾ ਹੁਕਮ ਦਿੱਤਾ ਤਾਂ ਉਹ ਪੰਜ ਸੌ ਪਠਾਣਾਂ ਨੌਕਰੀ ਛੱਡ ਕੇ ਚਲੇ ਗਏ ਤੇ ਫਿਰ ਪਹਾੜੀ ਰਾਜਿਆਂ ਨਾਲ ਜਾ ਮਿਲੇ। ਬਹੁਤ ਸਾਰੇ ਉਦਾਸੀ ਗੁਰੂ ਸਾਹਿਬ ਦੇ ਡੇਰੇ ਰਹਿੰਦੇ ਉਹ ਵੀ ਸਾਰੇ ਚੱਲੇ ਗਏ।
ਪਰ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿਰਲੱਥ ਯੋਧਿਆਂ ਤੇ ਇਸ ਗੱਲ ਦਾ ਕੋਈ ਅਸਰ ਨਾ ਪਿਆ। ਉਹ ਆਪਣਾ ਸੀਸ ਦੀ ਤੇ ਰੱਖ ਕੇ ਲੜਨ ਮਰਨ ਲਈ ਤਿਆਰ ਸਨ। ਇਸ ਲਈ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਕਿ ਪਹਾੜੀ ਰਾਜਿਆਂ ਦੀ ਇੱਕਠੀ ਤਾਕ ਇਤਨੀ ਵਧ ਜਾਏਗੀ ਤੇ ਉਸ ਦਾ ਮੁਕਾਬਲਾ ਕਿਸ ਤਰ੍ਹਾਂ ਕਰਾਂ ਗੇ। ਅਕਾਲ ਪੁਰਖ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਤੇ ਚੰਗੇ ਆਦਰਸ਼ ਲਈ ਕੁਰਬਾਨੀ ਦੇ ਚਾਅ ਨਾਲ ਜੰਗ ਦੇ ਮੈਦਾਨ ਵਿਚ ਨਿਤਰ ਗੲ,ਏ। ਪੀਰ ਬੁੱਧੂਸ਼ਾਹ ਨੂੰ ਜਦ ਪਤਾ ਲਗਾ ਪੰਜ ਸੌ ਪਠਾਣਾਂ ਨੇ ਗੁਰੂ ਸਾਹਿਬ ਨਾਲ ਗ਼ਦਾਰੀ ਕੀਤੀ ਤੇ ਉਹ ਸੱਤ ਸੌਂ ਚੇਲੇ ਤੇ ਆਪਣੇ ਪੁੱਤਰਾ ਸਮੇਤ ਪਹੁੰਚ ਗਿਆ। ਭੰਗਾਣੀ ਦੇ ਮੈਦਾਨ ਵਿਚ ਲੜ੍ਹਾਈ ਸ਼ੁਰੂ ਹੋਈ। ਦਸਮ ਪਾਤਸ਼ਾਹ ਆਪ ਕਮਰਕੱਸਾ ਕਰ ਕੇ ਤੀਰਾਂ ਦਾ ਮੱਥਾ ਬੰਨ੍ਹ ਕੇ ਮੌਢੇ ਤੇ ਕਮਾਨ ਧਰ ਕੇ ਘੋੜੇ ਤੇ ਸਵਾਰ ਹੋ ਗਏ। ਮਾਮਾ ਕ੍ਰਿਪਾਲ ਜੀ ਦਯਾ ਰਾਮ ਪ੍ਰੋਹਿਤ, ਭਾਈ ਜੀਤ ਮੱਲ ਤੇ ਭਾਈ ਸੰਗੋ ਗੁਰੂ ਸਾਹਿਬ ਦੀ ਫ਼ੌਜ ਦੇ ਮੁਖ ਸੈਨਾਪਤੀ ਸਨ। ਸਭ ਨੇ ਲੜਾਈ ਦੇ ਮੈਦਾਨ ਵਿਚ ਆਪਣੀ ਆਪਣੀ ਥਾਂ ਤੇ ਕੰਮ ਸੰਭਾਲ ਲਏ।
ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਜਰਨੈਲ ਸੰਗੋ ਜੀ ਨੂੰ ਹੁਕਮ ਦਿੱਤਾ ਪਹਾੜੀ ਰਾਜਿਆਂ ਦੀ ਫੋਜ਼ ਨੂੰ ਅੱਗੇ ਵਧਣ ਤੋਂ ਰੋਕਿਆ ਜਾਏ।
ਭਾਈ ਸੰਗੋ ਜੀ ਗੁਰੂ ਸਾਹਿਬ ਜੀ ਦਾ ਪਹਿਲੀਆਂ ਸਿੱਖ ਸੀ ਕਿਤਨੇ ਸਾਲਾਂ ਤੋਂ ਗੁਰੂ ਸਾਹਿਬ ਨਾਲ ਰਹਿੰਦਾ ਸੀ ਤੇ ਸ਼ਸ਼ਤਰ ਵਿਦਿਆ ਦਾ ਚੰਗਾ ਜਾਣੂ ਸੀ। ਨਾਮ ਬਾਣੀ ਪੜ੍ਹਣ ਵਾਲਾ ਸੋਹਣਾ ਗਭਰੂ ਜਵਾਨ ਸੀ। ਉਹਨੇ ਅੱਗੇ ਵੱਧ ਕੇ ਅਜਿਹੀਆਂ ਗੋਲੀਆਂ ਦੀ ਵਰਖਾ ਕੀਤੀ ਲਾਸ਼ਾਂ ਦਾ ਢੇਰ ਲੱਗ ਗਿਆ। ਤੇ ਦੁਸ਼ਮਣ ਪਿੱਛੇ ਹਟਣ ਲਗ ਪਏ। ਭੀਖੀ ਖਾਨ ਪਠਾਣ ਆਪਣੇ ਜਥੇ ਨੂੰ ਲੈਣ ਕੇ ਅਗੇ ਵਧਿਆ ਤੇ ਭਾਈ ਸੰਗੋ ਜੀ ਨੂੰ ਘੇਰੇ ਵਿਚ ਲੈਣ ਲਿਆ ਪਰ ਨੰਦ ਚੰਦ ਜੀ ਨੇ ਘੇਰਾ ਤੋੜ ਦਿੱਤਾ। ਝੱਟ ਲਾਸ਼ਾਂ ਦੇ ਢੇਰ ਲਗਾ ਦਿੱਤੇ। ਜ਼ਮੀਨ ਮਨੁੱਖੀ ਖੂਨ ਨਾਲ ਲਾਲ ਹੋਈ।
ਨਜਾਬਤ ਖਾਨ ਨਾਲ ਸਾਹਮਣੇ ਤਲਵਾਰ ਦੀ ਲੜਾਈ ਕਰਦਿਆਂ ਭਾਈ ਸੰਗੋ ਜੀ ਨੇ ਅਜਿਹਾ ਵਾਰ ਕੀਤਾ ਕਿ ਪੰਜਾਬ ਖਾਨ ਮਰ ਗਿਆ ਪਰ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਅਖੀਰਲੇ ਵਾਰ ਨਾਲ ਭਾਈ ਸੰਗੋ ਜੀ ਨੂੰ ਅਜਿਹੀ ਸੱਟ ਮਾਰੀ ਕਿ ਉਹ ਜੰਗ ਮੈਦਾਨ ਵਿਚ ਸ਼ਹੀਦ ਹੋ ਗਏ।
ਇਸ ਜੰਗ ਵਿਚ ਦੂਜਾ ਸ਼ਹੀਦ ਜੀਤ ਮੱਲ ਸੀ। ਇਕ ਪਾਸੇ ਦੇ ਮੋਰਚੇ ਵਿਚ ਸਾਰੀ ਜ਼ਿੰਮੇਵਾਰੀ ਜੀਤ ਮੱਲ ਦੀ ਸੀ। ਉਹਨਾਂ ਦੇ ਟਾਕਰੇ ਦੇ ਉੱਘੇ ਬਾਈਧਾਰ ਰਾਜਾ ਹਰੀ ਚੰਦ ਸੀ। ਜਿਸ ਨੂੰ ਆਪਣੀ ਤਾਕਤ ਤੇ ਬਹੁਤ ਮਾਣ ਸੀ। ਰਾਜਾ ਹਰੀ ਚੰਦ ਜਿਸ ਨੂੰ ਆਪਣੀ ਸ਼ਸਤਰ ਚਲਾਉਣ ਵਿਚ ਮਾਹਿਰ ਸੀ ਅਗੋਂ ਜੀਤ ਮੱਲ ਵੀ ਵਟ ਨਹੀਂ ਸਨ। ਦੋਵਾਂ ਪਾਸਿਓ ਫੌਜ ਦੀ ਝੱਟ ਕੁਝ ਲੜਾਈ ਪਿਛੋਂ ਦੋਨੋਂ ਸਾਹਮਣੇ ਆ ਗਏ ਆਪਸ ਵਿਚ ਯੁਧ ਦਾ ਨਿਪਟਾਰਾ ਕਰਨ ਲਈ। ਜੀਤ ਮੱਲ ਨੇ ਗੁੱਸੇ ਨਾਲ ਤੀਰ ਮਾਰਿਆ। ਉਧਰੋਂ ਹਰੀ ਚੰਦ ਨੇ ਵੀ ਤੀਰਾਂ ਦੀ ਵਰਖਾ ਕਰ ਦਿੱਤੀ
ਦੋਹਾਂ ਦੇ ਘੋੜੇ ਜ਼ਖ਼ਮੀ ਹੋਕੇ ਡਿੱਗ ਪਏ।ਫਿਰ ਦੋਨੋਂ ਸੂਰਮੇ ਪੈਦਲ ਹੋਕੇ ਲੜਨ ਲੱਗ ਪਏ। ਕਾਫੀ ਸਮੇਂ ਦੀ ਲੜਾਈ ਪਿਛੋਂ ਰਾਜਾ ਹਰੀ ਚੰਦ ਤੇ ਜਰਨੇਲ ਜੀਤ ਮੱਲ ਸ਼ਹੀਦ ਹੋਏ।
ਇਸੇ ਲੜਾਈ ਵਿਚ ਪੀਰ ਬੁੱਧੂਸ਼ਾਹ ਨੇ ਆਪਣੇ ਚੇਲਿਆਂ ਤੇ ਪੁਤਰਾਂ ਬਹੁਤ ਵੱਡੀ ਕੁਰਬਾਨੀ ਦਿੱਤੀ। ਇਨ੍ਹਾਂ ਸੂਰਬੀਰਾਂ ਦੀ ਘਾਲਣਾ ਦਾ ਸਦਕਾ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ। ਸਾਰੇ ਪਹਾੜੀ ਰਾਜਿਆਂ ਦੀ ਜ਼ਬਰਦਸਤ ਹਾਰ ਹੋਈ।
ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਵਿਚ ਬਹੁਤ ਯੁੱਧ ਕੀਤੇ ਪਰ ਜੰਗ ਭੰਗਾਣੀ ਦੀ ਇਤਿਹਾਸਕ ਮਹਾਨਤਾ ਬਹੁਤ ਹੈ। ਖਾਲਸਾ ਪੰਥ ਦੀ ਸਾਜਨਾ ਤੈ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ 11
ਸਾਲ ਪਿਛੋਂ ਇਸ ਮਹਾਨ ਯੁੱਧ ਵਿਚ ਸਫਲਤਾ ਹੋਈ। ਉਹ ਇਤਿਹਾਸ ਵਿਚ ਹਮੇਸ਼ਾ ਯਾਦ ਰਖੀਂ ਜਾਏਗੀ। ਜੋਂ ਇਸ ਯੁੱਧ ਵਿਚ ਸ਼ਹੀਦ ਹੋਏ ਉਹ ਹਮੇਸ਼ਾ ਲਈ ਅਮਰ ਹੋਏ।
ਖਾਸ ਕਰਕੇ ਪੀਰ ਬੁੱਧੂਸ਼ਾਹ ਭਾਈ ਜੀਤ ਮੱਲ, ਭਾਈ ਸੰਗੋ ਜੀ ਦੀ ਕੁਰਬਾਨੀ ਹਮੇਸ਼ਾ ਬੀਰ ਰਸ ਉਪਜਾਉਣ ਲਈ ਵਾਰਾਂ ਦਾ ਪ੍ਰਸੰਗ ਬਣਦੇ ਰਹਿਣਗੇ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

