ਦਿਲ ਦੇ ਜ਼ਖ਼ਮ ਭਗੰਦਰ ਹੋਏ
ਕਿੱਥੋੰ ਲੁਆਵਾਂ ਮਧਾਣੀ ਚੀਰਾ
ਪੱਥਰ ਦੀਦੇ ਖਮੋਸ਼ ਨਹੀੰ ਚੋਏ
ਵੱਟਾ ਬਣ ਗਿਆ ਮੇਰਾ ਹੀਰਾ
ਭੋਲੀ ਸੂਰਤ ਫੁੱਲ ਕਿੱਕਰਾਂ ਦੇ
ਚਿੱਕੜ ਜੇਹੇ ਰਾਹ ਮਿੱਤਰਾਂ ਦੇ
ਨੈਣ ਸਿਤਾਰੇ ਦਿਲ ਵਿੱਚ ਖੋਏ
ਹੌੰਕੇ ਹਾਅਵਾਂ ਦਰਦ ਜਖੀਰਾ
ਨੀੰਦਰ ਝੱਲੀ ਸੌੰਕਣ ਹੋ ਗਈ
ਕਿਸਮਤ ਮੇਰੀ ਕਿੱਥੇ ਸੋ ਗਈ
ਸੂਰਤੇ ਰਾਹ ਡਾਹਡੇ ਡੂੰਘੇ ਟੋਏ
ਬਿਨ ਮਖਾਣਿਓੰ ਰੋਵੇ ਕਲੀਰਾ
ਮੰਜ਼ੂਰ ਸਜਾ, ਖਤਾ ਦੱਸ ਜਾਂਦੇ
ਮੌਤ ਦਾ ਮੈਨੂੰ ਪਤਾ ਦੱਸ ਜਾਂਦੇ
ਚੰਦਨ ਕੀਕਣ ਦਰਦ ਲੁਕੋਏ
ਝੱਗਾ ਲੀਰਾਂ ਉੱਧੜਿਆ ਤੀਰਾ

ਚੰਦਨ ਹਾਜੀਪੁਰੀਆ
pchauhan5572@gmail.com