ਮਨੁੱਖ ਹੈ ਪਰ ਕਰਮ ਉਹਨਾਂ ਦੇ ਪਸ਼ੂਆਂ ਵਾਲੇ, ਚੋਰਾਂ ਵਾਲੇ ਹਨ। ਸਰੀਰਕ ਤੌਰ ਤੇ ਜ਼ਰੂਰ ਮਨੁੱਖ ਲਗਦੇ ਹਨ। ਪਰ ਕਰਮ ਪਸ਼ੂਆਂ ਵਾਲੇ ਕਰਦੇ ਹਨ। ਉਹਨਾਂ ਦੇ ਅੰਦਰ ਨਾ ਪ੍ਰਭੂ ਦਾ ਗਿਆਨ ਨਾ ਧਿਆਨ ਤੇ ਨਾ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹੈ। ਇਸ ਕਰਕੇ ਉਹਨਾਂ ਨੂੰ ਪਸ਼ੂ ਕਿਹਾ। ਜਿਹੜੇ ਉਸ ਪਰਮਾਤਮਾ ਦੇ ਚਰਨਾਂ ਵਿਚ ਗੁਰਮੁਖ ਜੁੜੇ ਹਨ। ਉਹ ਆਤਮਕ ਤੌਰ ਤੇ ਉਹ ਜੀਅ ਰਹੇ ਹਨ। ਜੀਉਂਦੇ ਨੂੰ ਜੀਉਂਦਾ ਹੀ ਮਿਲਦਾ ਹੈ।ਉਹ ਗੁਰਮੁਖ ਜਿਹੜੇ ਆਤਮਕ ਤੌਰ ਤੇ ਜੀਉਂਦੇ ਪੲ,ਏ ਹਨ। ਉਹ ਪਰਮਾਤਮਾ ਦੀ ਦਰਗਾਹ ਵਿਚ ਸੋਹਣੇ ਹਨ। ਉਹਨਾਂ ਦੇ ਮੁਖ ਪਰਮਾਤਮਾ ਦੇ ਦਰ ਤੇ ਉਜਲੇ ਹਨ।
ਅੰਮ੍ਰਿਤ ਬਾਣੀ ਵਿਚ ਮਨੁੱਖ ਦਾ ਜਨਮ ਹੋਇਆ ਹੈ ਤੇ ਜਨਮ ਤੋਂ ਬਾਅਦ ਇਸ ਦੀ ਮੌਤ ਆ ਜਾਵੇ ਗੲ,ਹੈ। ਜਨਮ ਤੇ ਮੌਤ ਦੀ ਗੱਲ ਕਰ ਲੈਣੀ ਜਾਂ ਜਨਮ ਤੋਂ ਬਾਅਦ ਮੌਤ ਆ ਜਾਣੀ ਕੀ ਮਨੁੱਖ ਦਾ ਸਿਰਫ਼ ਇੰਨਾਂ ਹੀ ਹੈ।
ਜਨਮ ਤੋਂ ਲੈ ਕੇ ਮੌਤ ਦੇ ਦਰਮਿਆਨ ਜੋਂ ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਉਮਰ ਦਿੱਤੀ ਉਸ ਉਮਰ ਵਿਚ ਤੂੰ ਕੀ ਕਮਾ ਕੇ ਗਿਆ। ਸੱਚ ਗੱਲ ਸਮਝਣ ਵਾਲੀ ਇਹ ਹੈ ਅਸਲੀ ਤੇਰੀ ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਦੇ ਦਰਮਿਆਨ ਜਿਹੜੇ ਦਿਨ ਤੂੰ ਬਤੀਤ ਕੀਤੇ ਕਿਵੇਂ ਬਤੀਤ ਕੀਤੇ ਉਸ ਦੇ ਨਾਮ ਦੀ ਅਸਲ ਵਿਚ ਜੀਵਨ ਹੈ।
ਹੇ ਮਨੁੱਖਾਂ ਵਾਲੇ ਕਰਮ ਨਹੀਂ ਕਰ ਰਿਹਾ। ਹਰ ਇਕ ਮਨੁੱਖ ਦੇ ਸਰੀਰ ਦਾ ਧਰਤੀ ਤੇ ਆਉਣ ਦਾ ਜਾਂ ਇਸ ਜੂਨ ਵਿਚ ਆਉਣ ਦਾ ਪ੍ਰਯੋਜਨ ਕੀ ਹੈ।
ਸਾਨੂੰ ਦੇਹੀ ਮਿੱਲੀ ਹੈ ਪ੍ਰਾਪਤ ਹੋਈ ਹੈ ਗੋਬਿੰਦ ਨੂੰ ਮਿਲਣ ਦੀ ਤੇਰੀ ਇਹ ਵਾਰੀ ਹੈ। ਹੁਣ ਮਨੁੱਖਾ ਦੇਹੀ ਦੇ ਆਉਣ ਦਾ ਮਕਸਦ ਕੀ ਹੈ।
ਭਾਈ ਨੰਦ ਲਾਲ ਜੀ ਨੇ ਬਹੁਤ ਸੋਹਣਾ ਇਕ ਬਚਨ ਕਿਹਾ ਹੈ।
ਕਹਿੰਦੇ ਹਨ ਹੇ ਪਿਆਰੇ ਤੇਰੇ ਸਿਮਰਨ ਦੀ ਤਾਂਘ, ਤੇਰੀ ਭਗਤੀ ਦੀ ਲੋਚਾ,ਅਬਾਦਤ ਦੀ ਤੇਰੇ ਅੰਦਰ ਜਿਹੜੀ ਖਿੱਚ ਸੀ। ਉਹ ਖਿੱਚ ਮੈਨੂੰ ਇਸ ਤਨ ਦੇ ਵਿਚ ਰਹਿਣ ਦਾ ਰੌਚਿਕ ਮਾਤਰ ਵੀ ਸੌ਼ਕ ਨਹੀਂ। ਕਿਉਂਕਿ ਮੇਰਾ ਜੋਂ ਪ੍ਰਯੋਜਨ ਹੈ ਉਹ ਨਹੀਂ ਹੱਲ ਹੋ ਰਿਹਾ। ਉਥੇ ਭਾਈ ਸਾਹਿਬ ਨੇ ਕਿਹਾ
ਹਵਾਇ ਬੰਦਗੀ ਆਵੁਰਦ ਦਰ ਵਜੂਦ ਮੇਰਾ ।।
ਬੰਦਗੀ ਦੀ ਤੇਰੀ ਤੜਪ ਮੈਨੂੰ ਇਸ ਸਰੀਰ ਵਿਚ ਲੈਣ ਕੇ ਆਈ।
ਵਗਰਨਾ ਜੋ਼ਕਿ ਚੁਨੀਆਂ ਆਮਦਨ ਨ ਬੂਦ ਭਰਾ।।
ਜੇ ਮੈਂ ਇਸ ਦੇਹੀ ਵਿਚ ਰਹਿ ਕੇ ਤੇਰੀ ਭਗਤੀ ਨਹੀਂ ਕਰਨੀ ਤਾਂ ਹੇ ਪਿਆਰੇ ਮੈਨੂੰ ਇਸ ਸਰੀਰ ਵਿਚ ਰਹਿਣ ਦਾ ਚਾਅ ਨਹੀਂ। ਇਸ ਦਾ ਮਤਲਬ ਹੈ ਕਿ ਜੇ ਸਾਨੂੰ ਦੇਹੀ ਮਿਲੀ ਹੈ ਤਾਂ ਇਸ ਦਾ ਮਨੋਰਥ ਹੈ । ਜਿਸਨੂੰ ਇਨਸਾਨ ਦਿਨੋਂ ਦਿਨ ਭੁੱਲ ਗਿਆ ਹੈ । ਮੇਰੇ ਦਾਤਾ ਜੀ ਆਖਦੇ ਹਨ।
ਤੁੱਲੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ
ਤੇਰੀ ਕ੍ਰਿਪਾ ਨਾਲ ਇਸ ਸਰੀਰ ਦੀ ਪ੍ਰਾਪਤੀ ਹੋਈ ਹੈ। ਹਰ ਪ੍ਰਾਪਤੀ ਮਕਸਦ ਨਹੀਂ।
ਦੇਹੁ ਦਰਸੁ ਹਰਿ ਰਾਇਆ।।
ਆੰਗ207
ਹੇ ਪ੍ਰਭੂ ਤੁਸੀਂ ਮੈਨੂੰ ਦਰਸ਼ਨ ਦਿਉ। ਮੇਰੀ ਜ਼ਿੰਦਗੀ ਦਾ ਅਸਲ ਮਕਸਦ ਹੀ ਇਹ ਹੈ। ਹੁਣ ਬੰਦਿਆਂ ਨੂੰ ਮਨੁੱਖ ਵਾਲਾ ਸਰੀਰ ਤਾਂ ਮਿਲ ਗਿਆ। ਇਸ ਨੂੰ ਸੋਝੀ ਵੀ ਪ੍ਰਮਾਤਮਾ ਨੇ ਦੇ ਦਿੱਤੀ। ਪਰ ਕਰਤੂਤ ਬੰਦਾ ਬਣ ਕੇ ਪਸ਼ੂਆਂ ਵਾਲੀ ਕਰ ਰਿਹਾ ਹੈ।
ਬੰਦੇ ਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਹਨ ਭਾਵੇਂ ਜਾਤ ਇਸਦੀ ਮਨੁੱਖ ਵਾਲੀ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

