
ਬਾਬਾ ਸਾਹਿਬ ਜੀ, ਭੀਮਾਬਾਈ,
ਤੇ ਰਾਮ ਜੀ ਸਕਪਾਲ ਦੇ ਜਾਏ।
14 ਅਪ੍ਰੈਲ, 1891 ਨੂੰ ਮਹੂ,
ਛਾਉਣੀ ਵਿਖੇ ਸੀ ਆ ਰੁਸ਼ਨਾਏ।
ਇੰਗਲੈਂਡ, ਅਮਰੀਕਾ ਤੋਂ ਵਿੱਦਿਆ,
ਆਪ ਜਦ ਪ੍ਰਾਪਤ ਕਰਕੇ ਆਏ।
ਡਾ: ਭੀਮ ਰਾਓ ਅੰਬੇਡਕਰ ਬਣ,
ਇੱਕ ਮਹਾਨ ਵਿਦਵਾਨ ਕਹਿਲਾਏ।
ਮੂਲਨਿਵਾਸੀਆਂ ਦੇ ਕਲਿਆਣ ਲਈ,
ਬਣ ਮਸੀਹਾ ਅਨੇਕਾਂ ਕਾਰਜ਼ ਚਲਾਏ।
ਜਦ ਆਪ ਖੁੱਦ ਭਾਰਤੀ ਸਵਿੰਧਾਨ ਦੇ,
ਰਚਨਹਾਰ ਬਣ ਕਈ ਕਾਨੂੰਨ ਬਣਾਏ।।
ਮੂਲਨਿਵਾਸੀਆਂ ਨੂੰ ਵੋਟ ਪਾਉਣ ਤੇ,
ਸਮਾਨਤਾ ਵਰਗੇ ਹੱਕ ਤੁਸਾਂ ਦੁਆਏ।
ਮਨੂੰਵਾਦੀ ਗੁਲਾਮੀ ਤੋਂ ਮੁੱਕਤ ਕਰਵਾ,
ਮੂਲਨਿਵਾਸੀ ਅਜ਼ਾਦੀ ਦੇ ਰਾਹ ਪਾਏ।
ਆਪਣੇ ਪੁੱਤਰਾਂ ਦਾ ਅੰਤਿਮ-ਸੰਸਕਾਰ,
ਵੀ ਬਾਬਾ ਸਾਹਿਬ ਖੁੱਦ ਨਾ ਕਰ ਪਾਏ।
ਕਿਉਂ ਕਿ ਬਾਬਾ ਸਾਹਿਬ ਨੇ ਆਪਣੇ,
ਕੀਮਤੀ ਸਾਹ ਸਮਾਜ ਦੇ ਲੇਖੇ ਲਾਏ।
6 ਦਸੰਬਰ, 1956 ਨੂੰ ਬਾਬਾ ਸਾਹਿਬ,
ਖੁੱਦ ਵੀ ਪੰਜ ਤੱਤਾਂ ਵਿੱਚ ਜਾ ਸਮਾਏ।
ਅੱਜ ਇਹ ਪਵਿੱਤਰ ਦਿਵਸ ਹੀ ਮਹਾਂ –
– ਪ੍ਰਿਨਿਰਵਾਣ ਦਿਵਸ ਕਹਿਲਾਏ।।
ਪੂਰਾ ਵਿਸ਼ਵ ਇਸ ਦਿਵਸ ਮੌਕੇ,
ਬਾਬਾ ਸਾਹਿਬ ਨੂੰ ਸੀਸ ਝੁਕਾਏ।
ਸੂਦ ਵਿਰਕ, ਬਾਬਾ ਸਾਹਿਬ ਜੀ ਦਾ,
ਜੀਵਨ ਸੁਨੇਹਾ ਸਭ ਤੱਕ ਪਹੁੰਚਾਏ।।
ਲੇਖਕ -ਮਹਿੰਦਰ ਸੂਦ ਵਿਰਕ

ਜਲੰਧਰ
ਸੰਪਰਕ -9876666381