ਮਾਂ ਸ਼ਬਦ ਹੈ ਭਾਵੇਂ
ਸਭ ਰਿਸ਼ਤਿਆਂ ਤੋਂ ਨਿੱਕਾ,
ਪਰ ਦੁਨੀਆਂ ਦਾ ਹਰ ਰਿਸ਼ਤਾ
ਇਸ ਰਿਸ਼ਤੇ ਦੇ ਅੱਗੇ
ਪੈ ਜਾਂਦਾ ਹੈ ਫਿੱਕਾ।
ਮਾਂ ਦੀ ਸੂਰਤ,ਮਾਂ ਦੀ ਮੂਰਤ
ਵਸੀ ਰਹੇ ਮਨ ਦੇ ਵਿਹੜੇ,
ਰੱਬ ਦੀ ਪੂਜਾ ਸਫ਼ਲ ਹੋ ਜਾਂਦੀ
ਮਾਂ ਦੀ ਪੂਜਾ ਕਰ ਲੈਂਦੇ ਜਿਹੜੇ।
ਮਾਂ ਇੱਕ ਅਹਿਸਾਸ ਹੈ
ਜੋ ਸਦਾ ਰਹੇ ਜਿਉਂਦਾ,
ਭਾਵੇਂ ਦੇਸ਼ ਹੋਵੇ ਭਾਵੇਂ ਪ੍ਰਦੇਸ਼
ਹਰ ਥਾਂ ਧਰਮਿੰਦਰਾ
ਮਾਂ ਦਾ ਚੇਤਾ ਆਉਂਦਾ।
ਸ.ਧਰਮਿੰਦਰ ਸਿੰਘ
ਸ.ਸ.ਸ.ਸ.ਦੰਦਰਾਲਾ ਢੀਂਡਸਾ