1.ਮਮ ਤੇ ਡੈਡ ਜੇ ਸ਼ਬਦਾ ਨੇ ਸਾਨੂੰ ਐਸਾ ਨਸ਼ਾ ਚੜਾਇਆ ਏ। ਮਾਂ,ਬਾਪੂ ਵਰਗੇ ਸ਼ਬਦਾਂ ਨੂੰ ਅਸੀਂ ਵਿਰਸ਼ੇ ਵਿਚੋਂ ਭੁਲਾਇਆ ਏ। ਬੀਤਿਆ ਵੇਲਾ ਹੱਥ ਨ੍ਹੀਂ ਆਉਂਦਾ ਅਜੇ ਭੀ ਕਰ ਲੈ ਗੌਰ । ਮਾਂ ਬੋਲੀ ਅਨਮੋਲ ਹੈ ਬੰਦਿਆ ਮਾਂ ਬੋਲੀ ਅਨਮੋਲ, ਮਾਂ ਬੋਲੀ ਅਨਮੋਲ ਅੰਮੜੀਏ ਮਾਂ ਬੋਲੀ ਅਨਮੋਲ..……….
- ਕੁੜਤਾ, ਚਾਦਰਾ, ਪੱਗਾਂ ਛਡਕੇ ਜੀਨ੍ਹਾਂ ਉੱਤੇ ਆ ਗਏ ਹਾਂ। ਦੁੱਧ, ਘਿਓ, ਲੱਸੀ ਤੇ ਚੂਰੀ ਖਾਣੇ ਵਿੱਚੋਂ ਗਵਾਗੇ ਹਾਂ।ਬਰਗਰ, ਪੀਜ਼ੇ, ਨੂੰਡਲ ਖਾ-ਖਾ ਹੋਏ ਪਏ ਹਾਂ ਬੋਰ। ਮਾਂ ਬੋਲੀ ਅਨਮੋਲ ਅੰਮੜੀਏ ਮਾਂ ਬੋਲੀ ਅਨਮੋਲ.………
- ਰਿਸ਼ਤੇ ਹੋ ਗਏ ਮਤਲਬ ਦੇ ਤੇ ਪੈਸੇ ਨੇ ਮੱਤ ਮਾਰੀ ਆ। ਮਾਂ, ਪਿਓ ਨਾਲੋਂ ਵੱਧ ਕੀਮਤੀ ਦੌਲਤ ਹੋ ਗਈ ਪਿਆਰੀ ਆ। ਵਿਰਸ਼ਾ ਆਪਣਾ ਭੁੱਲ ਗਿਆ ਤੈਨੂੰ ਤੇ ਬਦਲ ਗਈ ਤੇਰੀ ਤੋਰ ਮਾਂ ਬੋਲੀ ਅਨਮੋਲ ਅੰਮੜੀਏ ਮਾਂ ਬੋਲੀ ਅਨਮੋਲ……….
- ਮਾਂ ਬੋਲੀ ਦੀ ਰਹਿਮਤ ਸਦਕੇ ਮੈਂ ਆਪਣੀ ਕਲਮ ਚਲਾਈ ਆ। ਮਾਂ ਬੋਲੀ ਦੀ ਸੇਵਾ ਨੇ ਤਾਂ ਮੇਰੀ ਟੌਹਰ ਬਣਾਈ ਆ। ਹਾਰਣ ਇਸਨੂੰ ਦੇਣਾ ਨੀ ਭਾਵੇਂ ਲੱਖ ਲਾ ਲਏ ਕੋਈ ਜੋਰ ਮਾਂ ਬੋਲੀ ਅਨਮੋਲ ਅੰਮੜੀਏ ਮਾਂ ਬੋਲੀ ਅਣਮੋਲ

ਪੰਜਾਬੀ ਅਧਿਆਪਕ ਅਨੋਖ ਸਿੰਘ ਸਿੱਧੂ
ਸਕੂਲ- ਪੀ.ਐਮ ਸ਼੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ_
ਬਲੋਕ- ਪੀਲੀਬੰਗਾ,ਹਨੂੰਮਾਨਗੜ (ਰਾਜਸਥਾਨ)