ਵਿੱਚ ਪ੍ਰਦੇਸ਼ਾਂ,ਨਿੱਜੀ ਕੰਮਾਂ ਕਾਰਾ ਤੋ
ਹੁੰਦੀ ਕਿਸੇ ਕੋਲ, ਭਾਵੇਂ ਬਹਿਲ ਨਹੀ
ਸਮਾਜ ਸੇਵੀ ਅਖਵਾਉਣਾ ਹੁੰਦਾ ਸੋਖਾਂ
ਪਰ, ਕੰਮ ਕਰਨੇ ਹੁੰਦੇ, ਕੋਈ ਖੇਲ ਨਹੀ,
ਲੱਖ ਕਰੌੜਾਂ ‘ਚ ਕੋਈ ਹੀ ਬੰਦਾ ਹੁੰਦਾ
ਜੋ ਗੈਰਾਂ ਦੇ ਦੁੱਖ, ਖੁਦ ਕਲ਼ੇਜੇ ਲਗਾਉਦੇ ਨੇ
ਇੱਕ ਨੇ, ਕੰਗ ਰਵਿੰਦਰ,ਵਿੱਚ ਕਨੇਡਾ
ਜੋ ਮਾਂ ਬੋਲੀ ਪੰਜਾਬੀ ਦੇ, ਵਾਰਸ ਅਖਵਾਉਂਦੇ ਨੇ,
ਕਹਿਣੀ ਤੇ ਕਰਨੀ ਦੇ ਜੋ ਨੇ ਪੱਕੇ,
ਕੀ ਗੱਲ ਕਰਾ, ਉਂਨਾਂ ਦੇ ਕਿਰਦਾਰਾਂ ਦੀ
ਕਿਹੜੇ ਸ਼ਬਦਾਂ ‘ਚ ਮੈਂ ਸਿਫ਼ਤ ਕਰਾਂ
ਜੋ ਟੋਹਰ, ਗੰਗਾ ਨਗਰ ਦੇ ਸਰਦਾਰਾਂ ਦੀ
ਓ, ਐਫ, ਸੀ, ਦੀਆਂ ਕਰਾ ਮੀਟਿੰਗਾਂ,
ਸਾਹਿਤਕਾਰਾਂ ਨੂੰ ਮੰਚ ਤੇ ਲਿਆ ਬਠਾਉਦੇ ਨੇ
ਇੱਕ ਨੇ, ਕੰਗ ਰਵਿੰਦਰ, ਵਿੱਚ ਕਨੇਡਾ
ਜੋ ਮਾਂ ਬੋਲੀ ਪੰਜਾਬੀ ਦੇ, ਵਾਰਸ ਅਖਵਾਉਂਦੇ ਨੇ,
ਫ਼ਲਕ, ਮਿੰਨੀ ਕਹਾਣੀਆਂ ਦੀ ਕਿਤਾਬ
ਛਪਵਾ ਕੇ ਰੱਖ ਦਿੱਤੀ, ਵਿੱਚ ਸਕੂਲਾਂ ਦੇ,
ਮਾਂ ਬੋਲੀ ਤੇ ਵਾਤਾਵਰਨ ਦੇ ਲਈ,
ਚੱਲਦੇ ਆਉਂਦੇ, ਖ਼ਾਨਦਾਨੀ ਅਸੂਲਾਂ ਤੇ
ਓ, ਅ, ੲ, ਦਾ ਪੰਜਾਬੀ ਕਾਇਦਾ
ਜੀਵਣ ਜਾਂਚ ਸਿੱਖਿਆ, ਪਾਠ ਪੜਾਉਂਦੇ ਨੇ
ਇੱਕ ਨੇ, ਕੰਗ ਰਵਿੰਦਰ, ਵਿੱਚ ਕਨੇਡਾ
ਜੋ ਮਾਂ ਬੋਲੀ ਪੰਜਾਬੀ ਦੇ, ਵਾਰਸ ਅਖਵਾਉਂਦੇ ਨੇ,
ਮਾਂ ਬੋਲੀ ਪੰਜਾਬੀ ਦੇ ਡੰਕੇ ਏ
ਜਿੰਨਾਂ, ਸਾਰੇ ਸੰਸਾਰ ਵਿੱਚ ਵਜਾ ਦਿੱਤੇ
ਘੜ, ਘੜ, ਤਰਾਸ ਨਵੀਂਆਂ ਕਲਮਾਂ
ਜਿੰਨਾਂ, ਕਈ ਲੇਖਕ, ਕਾਵਿ ਬਣਾ ਦਿੱਤੇ
ਕੁਲਦੀਪ ….ਦੀਪ ਰੱਤੀ, ਦੇ
ਤਾਂਹੀਂ ਨਾਂ ਨਿੱਤ ‘ਚ ਅਖਬਾਰੀ ਆਉਂਦੇ ਨੇ
ਇੱਕ ਨੇ, ਕੰਗ ਰਵਿੰਦਰ,ਵਿੱਚ ਕਨੇਡਾ
ਜੋ ਮਾਂ ਬੋਲੀ ਪੰਜਾਬੀ ਦੇ, ਵਾਰਸ ਅਖਵਾਉਂਦੇ ਨੇ,
ਦੀਪ ਰੱਤੀ OFC 📱 9815478547