ਮਾਂ ਬੋਲੀ ਦਾ ਸਤਿਕਾਰ ਕਰੀਏ,,
ਮਾਂ ਵਰਗਾ ਇਹਨੂੰ ਪਿਆਰ ਕਰੀਏ ,,
ਨਾ ਵਿਸਾਰੀਏ ਇਹਨੂੰ ਦਿਲ ਚੋਂ
ਮਾਂ ਬੋਲੀ ਦਾ ਪ੍ਰਚਾਰ ਕਰੀਏ,,
ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ।।
ਕਮਾਲ ਤੋਂ ਵੀ ਕਮਾਲ ਹੈ ਮਾਂ ਬੋਲੀ,,
ਪੰਜਾਬ ਦੀ ਆਨ ਤੇ ਸ਼ਾਨ ਹੈ ਮਾਂ ਬੋਲੀ,,
ਪੰਜਾਬ ਦੀ ਜਾਨ ਹੈ ਮਾਂ ਬੋਲੀ,,
ਆਓ ਇਸ ਦਾ ਪਰਿਵਾਰ ਬਣੀਏ ,,
ਮਾਂ ਬੋਲੀ ਦਾ ਸਤਿਕਾਰ ਕਰੀਏ।।
ਫੁੱਲਾਂ ਦਾ ਗੁਲਦਸਤਾ ਮਾਂ ਬੋਲੀ,,
ਰੱਬ ਤੱਕ ਪਹੁੰਚਣ ਦਾ ਰਸਤਾ ਮਾਂ ਬੋਲੀ,,
ਪਾਪ ਦਾ ਵੱਡੇ ਫਸਤਾ ਮਾਂ ਬੋਲੀ,,
ਇਸ ਨੂੰ ਬੋਲ ਕੇ ਧਨਵਾਨ ਬਣੀਏ,,
ਮਾਂ ਬੋਲੀ ਦਾ ਸਤਿਕਾਰ ਕਰੀਏ।

ਵਿਦਿਆਰਥੀ
ਰਾਜਵੀਰ ਸਿੰਘ
ਕਲਾਸ ਪੰਜਵੀਂ
ਮੈਡਮ ਅਮਨਦੀਪ ਕੌਰ
