ਪਿਆਰੀ ਮੇਰੀ ਮਾਂ
ਉਹ ਤੂੰ ਬਹੁਤ ਹੀ ਭੋਲੀ ਏ ਮਾਂ।
ਤੂੰ ਕਿਸ ਨੂੰ ਮੇਰੇ ਲੜ ਲਾਇਆ ਏ ਮਾਂ।
ਇਹ ਦੁਨੀਆਂ ਤੋਂ ਨਿਆਰਾ ਏ ਮਾਂ।
ਇਤਨਾ ਹੀ ਭੋਲਾ ਭਾਲਾ ਹੈ।
ਮਾਂ ਇਸ ਵਿਚ ਇਕ ਸ਼ਕਤੀ ਹੈ।
ਜੋ ਬੋਲਦਾ ਹੈ ਉਹ ਕੰਮ ਹੋ ਜਾਂਦਾ ਹੈ।
ਜਿਸ ਤੇ ਨਾ ਕਰ ਦੇਵੇ ਮਾਂ ਉਹ ਕਦੀ ਵੀ ਨਹੀਂ ਹੁੰਦਾ।
ਮੈਂ ਸੋਚਿਆ ਸੀ ਮੇਰੇ ਦਿਲ ਦਾ ਜਾਨੀ ਬਣੇਗਾ।
ਪਰ ਮਾਂ ਇਹ ਤਾਂ ਬਹੁਤ ਹੀ
ਭੋਲਾ ਤੇ ਸਿੱਧਾ ਹੈ।
ਚਲੋ ਤੇਰਾ ਕਹਿਣਾ ਮੰਨ ਕੇ ਟਿਕੀ ਰਹੀ ਮਾਂ।
ਹੁਣ ਤਾਂ ਆਖਰੀ ਇੱਛਾ ਹੈ
ਸਤਿਗੁਰੂ ਦਾ ਬੁਲਾਵਾ। ਆਵੇ।
ਮੈਂ ਕੇ ਇਸ ਦੇ ਹੱਥੋਂ ਹੀ ਅਗਨ ਭੇਂਟ ਹੋਵਾਂ।
ਮੇਰੀ ਰੂਹ ਜਾ ਪੰਹੁਚੇ ਤੁਹਾਡੇ ਕੋਲ ਮਾਂ।
ਜਿੱਥੇ ਸੱਚੇ ਦਰਬਾਰ ਵਿੱਚ ਆਪ ਹੋ।
ਉਸ ਸੱਚੇ ਨਿੰਰਕਾਰ ਦੇ ਕੋਲ।
ਮੈਨੂੰ ਤਾਂ ਲਗਨ ਉਸ ਮਾਹੀ ਦੀ ਹੈ।
ਜਿਸ ਦਾ ਨਾ ਰੂਪ ਨਾ ਰੇਖ ਨਾ
ਰੰਗ ਕਿਛੁ ਤ੍ਰੈ ਗੁਣ ਤੇ ਪ੍ਰਭ ਭਿੰਨ “
ਉਸ ਨਾਲ ਮੇਰੀ ਲਗਨ ਲਗੀ ਹੈ।
ਮੈਂ ਆਪਣੀਆਂ ਭੁਲਾਂ ਬਖਸ਼ਾਵਾ।
ਮੈਨੂੰ ਬੁਲਾਵੇ ਆਪਣੇ ਦਰ ਤੇ।
ਮੇਰੀ ਰੂਹ ਮੇਰੇ ਸੱਚੇ ਪ੍ਰੀਤਮ ਵਿਚ ਰੁਕੀ ਹੋਈ ਹੈ।
ਉਹ ਮੈਨੂੰ ਗੱਲ ਨਾਲ ਲਾਕੇ ਮੇਰੀ ਜਨਮਾਂ ਜਨਮਾਂਤਰਾਂ ਦੀ ਪਿਆਸ ਬੁਝਾਦੇ।

ਸੁਰਜੀਤ ਸਾੰਰਗ

