ਮਾਂ ਇੱਕ ਅਜਿਹਾ ਸ਼ਬਦ ਹੈ ,ਜਿਸ ਬਾਰੇ ਬੋਲਣ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ । ਮਾਂ ਬੱਚਿਆਂ ਲਈ ਸਭ ਕੁਝ ਹੁੰਦੀ ਹੈ। ਬੱਚਿਆਂ ਦੀ ਦੁਨੀਆ ਹੁੰਦੀ ਹੈ। ਬੱਚਿਆਂ ਦਾ ਸਭ ਤੋਂ ਵੱਡਾ ਆਸਰਾ ਅਤੇ ਉਮੀਦ ਮਾਂ ਹੀ ਹੁੰਦੀ ਹੈ। ਮਾਂ ਉਹਨਾਂ ਦੀ ਦੋਸਤ ,ਅਤੇ ਪਹਿਲੀ ਗੁਰੂ ਵੀ ਹੁੰਦੀ ਹੈ। ਮਾਂ ਹੀ ਉਹਨਾਂ ਨੂੰ ਜਨਮ ਦੇ ਕੇ ਇਹ ਦੁਨੀਆ ਦਿਖਾਉਂਦੀ ਹੈ।
ਮਾਂ ਹੀ ਬੱਚਿਆਂ ਲਈ ਹਰ ਤਰ੍ਹਾਂ ਦਾ ਕਸ਼ਟ ਸਹਿ ਲੈਂਦੀ ਹੈ। ਮਾਂ ਬੱਚਿਆਂ ਲਈ ਰੱਬ ਦਾ ਰੂਪ ਹੈ। ਮਾਂ ਅਤੇ ਬੱਚਿਆਂ ਦਾ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ। ਬੱਚੇ ਮਾਂ ਤੋਂ ਬਿਨਾਂ ਅਧੂਰੇ ਹਨ ਅਤੇ ਮਾਂ ਬੱਚਿਆਂ ਤੋਂ ਬਿਨਾਂ ਅਧੂਰੀ ਹੈ। ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਵੀ ਦੇ ਸਕਦੀ ਹੈ। ਮਾਂ ਨੂੰ ਦੇਖ ਕੇ ਹੀ ਬੱਚਿਆਂ ਦੇ ਚਿਹਰੇ ਤੇ ਉੱਤੇ ਹਮੇਸ਼ਾ ਮੁਸਕਾਨ ਆ ਜਾਂਦੀ ਹੈ । ਮਾਂ ਹੀ ਹਰ ਦੁਖ -ਸੁਖ ਵਿਚ ਆਪਣੇ ਬੱਚਿਆਂ ਦੀ ਮਦਦ ਕਰਦੀ ਹੈ। ਹਰ ਖੇਡ ਸਾਡੇ ਨਾਲ ਮਾਂ ਹੀ ਖੇਡਦੀ ਹੈ । ਇਸ ਜਿੰਦਗੀ ਦੌਰਾਨ ਕਦੇ ਨਹੀਂ ਹੁੰਦਾ ਕਿ ਮਾਂ ਆਪਣੇ ਬੱਚਿਆਂ ਤੋਂ ਦਿਲੋਂ ਗੁੱਸਾ ਹੋ ਜਾਵੇ। ਮਾਂ ਆਪਣੇ ਬੱਚਿਆਂ ਨੂੰ ਹੀ ਆਪਣਾ ਜੀਵਨ ਸਮਝਦੀ ਹੈ। ਮਾਂ ਬੱਚਿਆਂ ਦੀ ਖਾਤਰ ਹਰ ਇਕ ਸਮਝੌਤਾ ਕਰਦੀ ਹੈ । ਮਾਂ ਆਪਣੇ ਬੱਚਿਆਂ ਲਈ ਸਭ ਕੁੱਝ ਸਹਿਣ ਕਰਦੀ ਹੈ। ਇਸ ਲਈ ਮੈਂ ਹਮੇਸ਼ਾਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੈਂਨੂੰ ਇਨੀ ਚੰਗੀ ਮਾਂ ਮਿਲੀ।
ਚੇਰਿਸ਼
ਜਮਾਤ
ਸੱਤਵੀਂ
ਅਕੈਡੀਆ ਵਰਲਡ ਸਕੂਲ
ਸੁਨਾਮ ਜ਼ਿਲ੍ਹਾ ਸੰਗਰੂਰ।