ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀ
ਬਿਨਾਂ ਗਿਣੇ ਰੋਟੀ ਡੱਬੇ ਵਿੱਚ ਪਾਉਂਦੀ
ਜੂੜਾ ਕਰਕੇ ਫੇਰ ਮੇਰੇ ਪੱਟਕਾ ਬ੍ਹੰਨੇਂ
ਦੁੱਧ ਪਿਲਾਓਂਦੀ ਭਰ ਭਰ ਛੰਨੇਂ
ਕਾਜੂਆਂ ਵਾਲੀ ਹੈ ਖੀਰ ਖਵਾਉਂਦੀ
ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀ
ਬਿਨਾਂ ਗਿਨੇਂ ਰੋਟੀ ਡੱਬੇ ਵਿੱਚ ਪਾਓਂਦੀ
ਰੋਜ਼ ਸਕੂਲੇ ਮੈਨੂੰ ਛੱਡਕੇ ਆਵੇ
ਛੁੱਟੀ ਹੋਈ ਤੋਂ ਘਰੇ ਲਿਆਵੇ
ਮੈਨੂੰ ਕੁੱਛੜ ਚੱਕ ਖਡਾਓਂਦੀ
ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀ
ਬਿਨਾਂ ਗਿਨੇਂ ਰੋਟੀ ਡੱਬੇ ਵਿੱਚ ਪਾਉਂਦੀ
ਬੁੱਕਲ਼ ਵਿੱਚ ਮੈਨੂੰ ਚੱਕ ਬ੍ਹਿਠਾਵੇ
ਸਾਰਾ ਸਕੂਲ ਦਾ ਕੰਮ ਕਰਾਵੇ
ਟੀਚਰ ਬਨਕੇ ਕੰਨ ਫੜਾਓਂਦੀ
ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀ
ਬਿਨਾਂ ਗਿਨੇਂ ਰੋਟੀ ਡੱਬੇ ਵਿੱਚ ਪਾਓਂਦੀ
ਸਿੱਧੂ, ਸਮ੍ਹਝੇ ਮੈਂ ਗੱਭਰੂ ਹੋਇਆ
ਪਰ ਮਾਂ ਤੋਂ ਨਾ ਕੋਈ ਭੇਤ ਲਕੋਇਆ
ਮੇਰੇ ਮੂੰਹ ਵਿੱਚ ਬੁਰਕੀਆਂ ਪਾਉਂਦੀ
ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀ
ਬਿਨਾਂ ਗਿਨੇਂ ਰੋਟੀ ਡੱਬੇ ਵਿੱਚ ਪਾਓਂਦੀ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505