ਜਿਵੇਂ ਮਾਂ ਦਾ ਦਿਲ ਹੈ।
ਉਸੇ ਤਰ੍ਹਾਂ ਗੁਰੂ ਦਾ ਦਿਲ ਹੈ।
ਇਹ ਮਾਨਵੀ ਮਾਂ ਹੈ(ਗੁਰੂ)
ਇਕ ਪੰਛੀ ਜਿਹੜਾ ਸੈਂਕੜੇ
ਕੋਹ ਤੋਂ ਉੱਡ ਕੇ ਆਉਂਦਾ ਹੈ।
ਆਪਣੇ ਬੱਚਿਆਂ ਨੂੰ ਆਪਣੀ
ਸੰਤਾਨ ਨੂੰ ਸੈਂਕੜੇ ਕੋਹ ਦੂਰ
ਛੱਡ ਕੇ।
ਆਪ ਕਿਸੇ ਦੂਸਰੇ ਇਲਾਕੇ ਵਿਚ ਚਲਾ ਜਾਂਦਾ ਹੈ।
ਉਹ ਉਡਣ ਵਾਲੀ ਕੂੰਜ,
ਉਹ ਕੂੰਜਾਂ ਮਾਂ ਹੈ।
ਜਦੋਂ ਕੂੰਜ ਅਸਮਾਨ ਵਿਚ ਉੱਡਦੀ ਹੈ।
ਜਦੋਂ ਧਰਤੀ ਉੱਤੇ ਬੈਠ ਕੇ ਦਾਣਾ ਚੁੰਗਦੀ ਹੈ।
ਜਦੋਂ ਕੂੰਜ ਦਾਣਾ ਉਸ ਦੀ ਚੁੰਝ ਵਿਚ ਹੁੰਦਾ ਹੈ।
ਅੰਦਰੋਂ ਉਹ ਬੱਚੇ ਨੂੰ ਚੇਤੇ
ਕਰਦੀ ਹੈ।
ਉਸ ਦਾਣੇ ਵਿਚ ਜਿਹੜੀ ਸ਼ਕਤੀ ਹੈ।
ਜਿਹੜੀ ਖ਼ੁਰਾਕ ਵਿਚ ਤਾਕਤ ਹੈ।
ਸਿਰਫ਼ ਮਾਂ ਨੇ ਦਾਣਾ ਆਪ ਖਾਂਧਾ।
ਆਪਣੇ ਪੁੱਤਰ ਨੂੰ ਚੇਤੇ ਕੀਤਾ।
ਖੁਰਾਕ, ਤਾਕਤ ਬੱਚੇ ਕੋਲ ਪਹੁੰਚ ਗਈ।।
ਜਿਵੇਂ ਕੂੰਜ ਚੇਤੇ ਕਰਕੇ ਤਾਂ ਬੱਚੇ
ਨੂੰ ਤਾਕਤ ਮਿਲਦੀ ਹੈ।
ਇਵੇਂ ਹੀ ਸੱਚ ਇਹ ਵੀ ਹੈ।
ਜਦੋਂ ਸਿੱਖ_ ਗੁਰੂ ਨੂੰ ਚੇਤੇ
ਕਰਦਾ ਹੈ।
ਗੁਰੂ ਵੀ ਸਿੱਖ ਨੂੰ ਯਾਦ ਕਰਦਾ ਹੈ।
ਕੂੰਜ ਤਾਂ ਕੇਵਲ ਦਾਣੇ ਦੀ ਸ਼ਕਤੀ ਦਿੰਦੀ ਹੈ।
ਗੁਰੂ ਆਪਣੇ ਸਿੱਖ ਨੂੰ
ਰੁਹਾਨੀਅਤ ਦੀ ਸ਼ਕਤੀ ਦਿੰਦਾ
ਹੈ।
ਮਾਂ ਸ਼ਬਦ ਅੱਤ ਦਾ ਮਿੱਠਾ ਹੈ।
ਅੱਤ ਦਾ ਪਿਆਰਾ ਹੈ।
ਪਹਿਲਾਂ ਭਾਗ-ਮਾਂ ਦਾ 3-4-23ਨੂੰ ਲਿਖਿਆਂ ਹੈ।
ਦਸਰਾ ਭਾਗ-ਮਾਂ ਦਾ ਅੱਜ
4-4-23 ਨੂੰ ਲਿਖਿਆ ਹੈ।

ਸੁਰਜੀਤ ਸਾੰਰਗ