
ਹਾਂ ਜੀ ਪ੍ਰਿੰਟ ਮੀਡੀਆ ਹੋਵੇ ਚਾਹੇ ਡਿਜੀਟਲ ਤੇ ਵੱਖ ਵੱਖ ਸਮਾਜਿਕ ਮੀਡੀਏ ਜਿਵੇਂ ਕਿ ਇਹੇ ਫੇਸ ਬੁੱਕ ਉਦਾਹਰਣ ਵੱਜੋਂ ਤੇ ਬਾਕੀ ਹੋਰ ਵੀ ਨੇ।
ਅਸੀਂ ਸਾਰੇ ਸਮਾਜ ਦਾ ਹਿੱਸਾ ਹਾਂ ਤੇ ਸਾਡੇ ਆਲੇ ਦੁਆਲੇ ਦੇ ਸਮਾਜਿਕ ਦਾਇਰੇ ਅੰਦਰ ਜੇਕਰ ਸ਼ਰਾਰਤੀ ਨੇ।
ਮਾਮਲਾ ਸਮਾਜ ਅੱਗੇ ਲਿਆਓ
ਅਸੀਂ ਅੱਖਾਂ ਨਹੀਂ ਮੀਚਣੀਆ ਨੇ। ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ਨੂੰ ਸਮਾਜ ਅੱਗੇ ਰੱਖੀਏ। ਸਰਕਾਰ ਤੱਕ,ਸਾਡੇ ਪ੍ਰੰਬਧਕਾਂ ਤੱਕ ਨੁਮਾਇੰਦਿਆਂ ਤੱਕ ਪਹੁੰਚਦਾ ਕਰੀਏ। ਸਾਡੇ ਪਿੰਡ ਦਾ ਨਾ ਹੈ ਬਸੰਤ ਨਗਰ ਤੇ ਡਾ:ਖਾਨਾ ਪੈਂਦਾ ਪ੍ਰਤਾਪ ਸਿੰਘ ਵਾਲਾ। ਹੰਬੜਾਂ ਰੋਡ,ਵਿਧਾਨ ਸਭਾ ਹਲਕਾ ਗਿੱਲ ਤੇ ਲੋਕ ਸਭਾ ਭੀ ਲੁਧਿਆਣਾ।
ਸਾਡੇ ਪਿੰਡ ਦੀ ਸੜਕ ਦੇਖ ਜੋ,
ਕਿੰਨੇ ਟੋਏ ਟੱਪੇ ਬਣਗੇ ਚਿੱਕੜ
ਛੋਟੇ ਹਾਥੀ ਮਸਾ ਨਿੱੱਕਲਦੇ ਜੋ।
ਐਕਟਿਵਾ ਬੀਬੀਆ ਅੜਕਦੀਆਂ
ਗੱਲਾਂ ਕਰਦੀਆਂ ਸੜਕ ਦੀਆਂ ਜੋ।
ਸਿਆਸਤਦਾਨੋ ਤੇ ਨੇਤਾ ਜੀਓ ਆਖਾਂਗੇ ਆਓ ਜੀ!
ਜੀ ਆਇਆਂ ਨੂੰ!
ਧੰਨਭਾਗ ਸਾਡੇ!
ਦਰਸ਼ਨ ਹੋਏ ਤੁਹਾਡੇ!
ਜਿੱਤਣ ਤੋਂ ਬਾਅਦ ਤਾਂ ਸੁਖ ਨਾਲ ਤੁਸੀਂ ਆਏ ਨਹੀਂ ਮੇਰੇ ਨੇਤਾ ਜੀ।
ਐਮ ਐਲ ਏ ਵੀ ਬਣਿਆ ਇੱਕ ਦਾ
ਜਿੱਤਣ ਬਾਅਦ ਨਾ ਵੱਜੀ ਗੇੜੀ ਜੀ।
ਐਮ ਪੀ ਬਣਿਆ ਦੂਜੀ ਪਾਰਟੀ ਦਾ ਵੋਟਾਂ ਨੂੰ ਗੱਡੀ ਤੇ ਗੱਡੀ ਬੁੜਕਦੀ ਜੀ।ਵੰਡ ਕੰਮ ਕਰਦੇ, ਤੇ ਕਰਦੇ ਨੇ ਜੰਮਕੇ
ਅੰਗਲੀਆਂ ਸੰਗਲੀਆਂ ਕੱਢਦੇ ਜੀ।
ਸਿਫਤਾਂ ਪਾਰਟੀ ਦੀਆਂ ਤੇ ਲਾਰੇ ਵੀ ਪ੍ਰਧਾਨ ਵੀ ਸਭ ਦੇ ਪਧਾਰ ਦੇ ਨੇ ਜੀ।
ਹਾਂ ਕਈ ਕਈ ਵੱਡੀਆਂ ਗੱਡੀਆਂ ਸੀ ਉਹਨਾਂ ਦੇ ਝੰਡੀਆਂ ਵੀ ਲੱਗੀਆਂ ਜੀ।
ਇੱਕ ਪਾਸੇ ਗਰੰਟੀਆਂ ਤੇ ਹਜ਼ਾਰ ਸੀ
ਨ੍ਹ੍ਹੇਰੀ ਰਾਜਨੀਤੀ ਨੂੰ ਬਦਲਣ ਦੀ ਜੀ।
ਲੋਕ ਤੁਹਾਨੂੰ ਜਿਤਾਉਣ ਦੇ ਦ੍ਰਿੜ ਸੀ ਪੁਰਾਣੀਆਂ ਪਾਰਟੀਆਂ ਤੋਂ ਅੱਕੇ ਜੀ।
ਘਰ ਘਰ ਘੁੰਮੇ ਤੁਹਾਨੂੰ ਪਰਚਾਰਿਆ,
ਭਮੱਕੜ ਖੜਦੇ, ਲੈਕੇ ਤੱਖਤੀਆਂ ਜੀ।
ਗਰਮੀ ਦੇਖੀ ਨਾ ਸਰਦੀ ਸਿਰ ਟੋਪੀ
ਆਪੋ ਆਪਣੇ ਸਾਧਨ ਜੈ ਕੇਜਰੀ ਜੀ।
ਲੋਕ ਪੰਜੇ,ਤੱਕੜੀ ਕਮਲ ਤੇ ਗੁੱਸੇ ਸਨ
ਬੇਅਦਬੀਆਂ,ਸਾਧ ਦੀ ਮੁਆਫੀ ਜੀ।
ਪੰਜਾਬ ਕਰਜ਼ੇ ਤੇ ਨਸ਼ਿਆਂ ਤੋੜਿਆ
ਖੁਦਕੁਸ਼ੀ ਤੇ ਉਵਰਡੋਜ਼ ਦੈਂਤ ਦਰ ਜੀ।
ਜਵਾਨੀ ਤੁਰਗੀ ਮੁਲਕ ਬਾਹਰਲੇ
ਬੁੜੇ ਬੁੜੀਆਂ ਨੇ ਸੰਭਾਲੇ ਘਰ ਜੀ।
ਲੋਕਾਂ ਨੇ ਹਰਾਇਆ ਪੁਰਾਣੀਆਂ ਨੂੰ
ਬੌਕਰ ਪਾਰਟੀ ਨੂੰ ਜਿਤਾਇਆ ਜੀ।
ਪਾਣੀ,ਮਕਾਨ ਰਜਿਸਟਰੀਆਂ ਨਹੀਂ
ਸੜਕਾਂ ਤੇ ਟੋਏ,ਪਾਣੀ ਨਾਲ ਭਰੋਏ
ਹੁਣ ਤਾਂ ਬਣ ਗਏ ਨੇ ਪੱਕੇ ਢਾਬ ਜੀ।
ਫਸਦੇ ਟਰੱਕ, ਆਟੋ,ਛੋਟੇ ਹਾਥੀ ਹੁਣ
ਗਰੇਵਾਲ ਕਿੰਨੀ ਜਨਤਾ ਪ੍ਰੇਸ਼ਾਨ ਜੀ।
ਹੰਬੜਾਂ ਰੋਡ ਤੇ ਲਾਡੋਵਾਲ ਚੌਕ ਤੋਂ ਥੋੜਾ
ਪਹਿਲਾਂ ਪ੍ਰਤਾਪ ਪੁਰੇ ਵਾਲੇ ਪਾਸੇ ਜੀ। ਖੱਡਾ ਹੈ ਵੱਡਾ, ਜੋ ਹੁਣ ਢਾਬ ਹੋਇਆ
ਨਿੱੱਤ ਡਿੱਗਦੇ ਲੋਕੀ ਬੇਹਾਲ ਇੱਥੇ ਜੀ।
ਹਲਕਾ ਗਿੱਲ ਤੋਂ ਸੰਗੋਵਾਲ ਸਾਬ ਹੈ
ਸੱਤਾਧਾਰੀ ਧਿਰ ਦਾ ਵਿਧਾਇਕ ਜੀ।
ਡਾ ਜਸਵੀਰ ਸਿੰਘ ਗਰੇਵਾਲ
ਲੇਖਕ ਤੇ ਸਮਾਜ ਸੇਵਕ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ
9814346204
9814846204