ਗੇਲੇ ਕੀ ਹਾਲ ਬਾਈ? ਬਹੁਤ ਵਧੀਆ ਬਾਈ ਜੀ। ਤੁਸੀਂ ਦੱਸੋ?ਸਭ ਠੀਕ ਹੈ ਬਾਈ। ਹਾਂ ਬਈ, ਹੋਰ ਮਾਮਾ ਮਾਮੀ ਵੀ ਠੀਕ ਨੇ। ਹਾਂ ਜੀ ਬਾਈ ਹੋਰ ਕੀ ਬਣਦੈ ਅੱਜ ਕੱਲ੍ਹ।ਕੁਝ ਨਹੀਂ ਬਾਈ ਕੰਮ ਤੇ ਹਾਂ। ਹੋਰ ਕਿਵੇਂ ਯਾਦ ਕੀਤਾ? ਬਾਈ ਗੇਲੇ ਘਰ ਮਿਸਤਰੀ ਲਾਇਆ ਸੀ। ਸੋਚਿਆ ਚਾਰ ਪੈਸੇ ਬਚ ਜਾਣਗੇ। ਜਿਹੜੀ ਦੁਕਾਨ ਤੇ ਤੂੰ ਕੰਮ ਕਰਦਾ ਸੀ ਉਸ ਤੋਂ ਪੁੱਛ ਕੇ ਦੱਸੀਂ ਆਹ ਸਮਾਨ ਕਿੰਨੇ ਕੁ ਦਾ। ਮੈਂ ਲਿਸਟ ਭੇਜਦਾ। ਚੰਗਾ ਤਾਰੇ ਭੇਜ ਦੇ ਭਰਾ। ਮੈਂ ਪੁੱਛ ਦਿੰਦਾ ਹਾਂ ਖੰਡ ਗੱਲ ਈ ਕੋਈ ਨਹੀਂ। ਭਰਾ ਭਰਾ ਦੇ ਕੰਮ ਨਹੀਂ ਆਊ ਹੋਰ ਹੋਰ ਕੌਣ ਆਊ। ਓਕੇ।
ਹੈਲੋ! ਹੈਲੋ !ਬਾਬੂ ਜੀ,ਰਾਮ ਰਾਮ। ਰਾਮ ਰਾਮ ਗੇਲਿਆ ਕੀ ਹਾਲ ਠੀਕ ਹੈਂ ਭਾਈ। ਹਾਂ ਜੀ ਬਾਬੂ ਠੀਕ ਜੀ।ਆਹ ਇੱਕ ਸਮਾਨ ਦੀ ਲਿਸਟ ਭੇਜੀ ਹੈ। ਦੱਸਿਓ ਕਿੰਨਾ ਕਿ ਪੈਸਿਆਂ ਦਾ? ਟਰਨ ~~~ਟਰਨ ਹੈਲੋ,ਹੈਲੋ! ਹਾਂ ਜੀ ਬਾਬੂ,ਗੇਲਿਆ ਰੱਬ ਤੇਰਾ ਭਲਾ ਕਰੇ! ਤੇਰਾ ਸਮਾਨ ਅੱਠ ਸੌ ਸੱਠ /ਸੱਤਰ ਕੁ ਦਾ ਬਣਦਾ। ਤੇਰੇ ਕਰਕੇ। ਠੀਕ ਹੈ ਬਾਬੂ ਜੀ! ਪੰਦਰਾਂ ਕੁ ਸੌ ਦਾ ਬਿੱਲ ਬਣਾ ਕੇ ਪੈਸੇ ਲੈ ਲਿਓ। ਮੈਂ ਆ ਕੇ ਸਾਬ ਕਰਦਾ। ਮਾਮੇ ਦਾ ਮੁੰਡਾ ਆਊ ਉਸ ਨੂੰ ਸਮਾਨ ਦੇ ਦਿਓ ਪੈਸੇ ਲੈ ਕੇ।

ਰਣਬੀਰ ਸਿੰਘ ਪ੍ਰਿੰਸ
# 37/1 ਆਫ਼ਿਸਰ ਕਾਲੋਨੀ ਬਲਾਕ ਡੀ-1
ਸੰਗਰੂਰ 9872299613