ਪਰਮ ‘ਪ੍ਰੀਤ’ ਬਠਿੰਡਾ ਅੱਜ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ।ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਪਰਮ ‘ਪ੍ਰੀਤ’ ਅਵਾਮੀ ਸ਼ਾਇਰ ਅਤੇ ਮਕ਼ਬੂਲ ਗੀਤਾਂ ਦੇ ਵਣਜਾਰੇ ਉਰਦੂ ਅਤੇ ਪੰਜਾਬੀ ਅਦਬ ਦੇ ਸਿਤਾਰੇ ਜਮੀਲ ਅਬਦਾਲੀ ਜੀ ਪ੍ਰਬੰਧਕ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਜੀ ਦੀ ਸ਼ਾਗਿਰਦ ਹੈ । ਸ਼ਾਇਦ ਹੀ ਕੋਈ ਅਜਿਹਾ ਕਵੀ ਜਾਂ ਕਵਿੱਤਰੀ ਹੋਵੇਗੀ ਜਿਸ ਨੂੰ ਪਰਮ ‘ਪ੍ਰੀਤ’ ਬਠਿੰਡਾ ਦੀਆਂ ਸੰਪਾਦਿਤ ਪੁਸਤਕਾਂ ਹਰਫ਼ਾਂ ਦਾ ਪਰਾਗਾ, ਚਾਨਣ ਰਿਸ਼ਮਾਂ, ਸੁਖ਼ਨ ਨਵਾਜ਼, ਇਲਹਾਮ ਏ ਕ਼ਲਮ,ਅਦਬੀ ਕਿਰਨਾਂ, ਹਰਫ਼ੀ ਖ਼ਜ਼ਾਨੇ, ਹਰਫ਼ੀ ਕਾਫ਼ਲਾ, ਤਸੱਵੁਫ਼,ਕਮਾਲ ਏ ਮਿਜ਼ਰਾਬ, ਵਿੱਚ ਪ੍ਰਕਾਸ਼ਿਤ ਨਾ ਕੀਤਾ ਕਿ ਹੋਵੇ। । ਜਿਨਾਂ ਤੋਂ ਉਸਨੇ ਗ਼ਜ਼ਲ ਦੀ ਤਾਲਿਮ ਹਾਸਿਲ ਕੀਤੀ ਹੈ। ਆਪਣੀਆਂ ਮੌਲਿਕ ਪੁਸਤਕਾਂ ਮੇਰੀ ਕ਼ਲਮ ਮੇਰੇ ਅਲਫ਼ਾਜ਼ ਅਤੇ ਮੇਰੀਆਂ ਗ਼ਜ਼ਲਾਂ ਮੇਰੇ ਗੀਤ ਤੋਂ ਬਾਅਦ “ਕ਼ੰਦੀਲ” ਵਿਚਾਰ ਅਤੇ ਲੇਖ ਸੰਗ੍ਰਹਿ ਦੇ ਨਾਲ ਪਰਮ ‘ਪ੍ਰੀਤ’ ਬਠਿੰਡਾ ਮੁੜ ਚਰਚਾ ਵਿੱਚ ਹੈ। ਇਸ ਵਿਚਾਰ ਸੰਗ੍ਰਹਿ ਦਾ ਬੈਕ ਟਾਈਟਲ ਪੇਜ਼ ਬੜੀ ਸਤਿਕਾਰਿਤ ਹਸਤੀ ਅਤੇ ਜਾਣੇ ਮਾਣੇ ਲੇਖਕ ਨਰਿੰਦਰ ਸਿੰਘ ‘ਕਪੂਰ’ ਜੀ ਦੁਆਰਾ ਲਿਖਿਆਂ ਗਿਆ ਹੈ। ਕਿੱਤੇ ਵਜੋਂ ਸਰਕਾਰੀ ਅਧਿਆਪਿਕਾ ਪਰਮਜੀਤ ਕੌਰ ਬਾਘਾ ਪਤਨੀ ਡਾ. ਗੁਰਸੇਵਕ ਸਿੰਘ ਬਾਘਾ( ਏਕਮ ਸਟੱਡ ਫ਼ਾਰਮ ਬਾਘਾ) ਦੀ ਪਤਨੀ ਹੈ ਜਿੰਨਾਂ ਦਾ ਘੋੜਿਆਂ ਦੀ ਦੁਨੀਆ ਵਿੱਚ ਇੱਕ ਵੱਡਾ ਨਾਂ ਹੈ। ਆਪਣੇ ਕਲਮੀਂ ਨਾਂ ਪਰਮ ‘ਪ੍ਰੀਤ’ ਨਾਲ ਅੱਜ ਪੰਜਾਬ ਭਰ ਵਿੱਚ ਆਪਣਾ ਨਾਂ ਬਣਾ ਚੁੱਕੀ ਹੈ।
ਪਰਮ ‘ਪ੍ਰੀਤ’ ਬਠਿੰਡਾ ਜੀ ਦੀ ਪਲੇਠੀ ਕਾਵਿ ਪੁਸਤਕ ‘ ਮੇਰੀ ਕਲਮ ਮੇਰੇ ਅਲਫ਼ਾਜ਼ ‘ ਪੰਜਾਬ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਈ ਹੈ । ਮਈ,2022 ਵਿੱਚ ਪ੍ਰਕਾਸ਼ਿਤ ਇਹਨਾਂ ਦੀ ਪੁਸਤਕ ਦਾ ਦੂਸਰਾ ਐਡੀਸ਼ਨ ਆ ਚੁੱਕਾ ਹੈ । ਪਰਮ ‘ਪ੍ਰੀਤ’ ਬਠਿੰਡਾ ਮਾਅਰੂਫ਼ ਅਵਾਮੀ ਸ਼ਾਇਰ ਜਮੀਲ ‘ ਅਬਦਾਲੀ ‘ ਜੀ ਪ੍ਰਬੰਧਕ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ ਦੀ ਰਹਿਨੁਮਾਈ ਵਿੱਚ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਵੀ ਚਲਾ ਰਹੀ ਹੈ । ਜੋ ਸਮੇ-ਸਮੇਂ ਸਾਹਿਤਕ ਗਤੀਵਿਧੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਨਵੀਆਂ ਕਲਮਾਂ ਦਾ ਰਾਹ ਦਸੇਰਾ ਬਣ ਕੇ ਸਾਹਮਣੇ ਆ ਰਿਹਾ ਹੈ। ਪਰਮ ‘ਪ੍ਰੀਤ’ ਬਠਿੰਡਾ ਦੇ ਕੋਲ ਆਮਦ ਔਰ ਆਵੁਰਦ ਸ਼ਾਇਰੀ ਹੈ ਤੇ ਖ਼ੂਬਸੂਰਤ ਖ਼ਿਆਲਾਤ ਵੀ ਹਨ । ਪਰਮ ‘ ਪ੍ਰੀਤ ‘ ਦੇ ਰਵਾਨੀ ਭਰਪੂਰ ਗੀਤ ਅਤੇ ਗ਼ਜ਼ਲਾਂ ਖੁਸ਼ਨੁਮਾ ਮਾਹੌਲ ਸਿਰਜਦੀ ਹੈ । ਆਪਣੀ ਸੁਰੀਲੀ ਆਵਾਜ਼ ਅਤੇ ਗ਼ਜ਼ਲ ਕਹਿਣ ਦੇ ਅੰਦਾਜ਼ ਨਾਲ ਸਰੋਤਿਆਂ ਨੂੰ ਕੀਲ ਲੈਂਦੀ ਹੈ ਅਤੇ ਮਹਿਫ਼ਿਲ ਅਸ਼ ਅਸ਼ ਕਰ ਉੱਠਦੀ ਹੈ । ਉਸ ਕੋਲ ਸੋਹਣੇ ਅਲਫ਼ਾਜ਼ ਨੂੰ ਖ਼ੂਬਸੂਰਤ ਤਸਬੀਹਾਂ ‘ਚ ਗੁੰਦਨ ਦੀ ਜੁਗਤ ਵੀ ਹੈ। ਬਹੁਤ ਘੱਟ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣੀ ਵਾਲੀ ਸ਼ਾਇਰਾ ਪਰਮ ‘ਪ੍ਰੀਤ’ ਨੇ ਗ਼ਜ਼ਲਾਂ ਤੇ ਗੀਤਾਂ ਵਿੱਚ ਕਮਾਲ ਦੀ ਛੰਦਾਂ – ਬੰਦੀ ਨਿਭਾਈ ਹੈ । ਧਾਰਮਿਕ ਰੁਚੀ ਰੱਖਣ ਵਾਲੀ ਪਰਮ ‘ਪ੍ਰੀਤ’ ਆਪਣੀਆਂ ਰਚਨਾਵਾਂ ਵਿੱਚ ਮਾਲਕ ਦਾ ਸ਼ੁਕਰਾਨਾ ਵੀ ਅਦਾ ਕਰਦੀ ਹੈ। ਉਹਨਾਂ ਦਾ ਲਿਖਿਆ ਗੀਤ ‘ਨਾਨਕ’ ਰਿਕਾਡਿੰਗ ਅਧੀਨ ਹੈ ਜੋ ਜਲਦ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ । ਕਾਵਿਕ ਸ਼ੈਲੀ ਦੀ ਤਕਨੀਕ ਸਿੱਖਣ ਲਈ ਉਸਨੇ ਅਦਬੀ ਸਫ਼ਰ ਬਹੁਤ ਛੇਤੀ ਤਹਿ ਕਰਕੇ ਇਹ ਸਾਬਿਤ ਕੀਤਾ ਹੈ ਕਿ ਹਿੰਮਤ ਦਾ ਹਿਮਾਇਤੀ ਖ਼ੁਦਾ ਹੁੰਦਾ ਹੈ।