ਮਾਹੀ ਰੰਗ ਦਾ ਭਾਂਵੇਂ ਕਾਲ਼ਾ ਹੋਵੇ
ਸੋਹਣਾਂ ਵੀ ਨਾ ਬਾਹਲ਼ਾ ਹੋਵੇ
ਕਦਰ ਮੇਰੀ ਉਹ ਕਰਦਾ ਹੋਵੇ
ਮੇਰੀ ਹਾਂ ਵਿੱਚ ਹਾਮੀਂ ਭਰਦਾ ਹੋਵੇ
ਹੱਸਦਾ ਅਤੇ ਹਸਾਉਂਦਾ ਹੋਵੇ
ਮੱਥੇ ਵੱਟ ਨਾ ਪਾਉਂਦਾ ਹੋਵੇ
ਬਿਨਾਂ ਵਜ੍ਹਾ ਨਾ ਲੜਦਾ ਹੋਵੇ
ਨਾਲ ਮੇਰੇ ਉਹ ਖੜ੍ਹਦਾ ਹੋਵੇ
ਮੂੰਹੋਂ ਕੁਝ ਵੀ ਕਹਿਣ ਨਾ ਦੇਵੇ
ਅੱਖੀਉਂ ਅੱਥਰੂ ਵਹਿਣ ਨਾ ਦੇਵੇ
ਸਿੱਧੂ ਸਿੱਧੂ ਮੈਨੂੰ ਆਖ ਬੁਲਾਵੇ
ਬਾਹੋਂ ਫ਼ੜ ਮੈਨੂੰ ਕੋਲ ਬਿਠਾਵੇ
ਮਿੱਠਾ ਮਿੱਠਾ ਜਿਹਾ ਫੇਰ ਮੈਂ ਵੀ ਬੋਲਾਂ
ਕੰਨਾਂ ਵਿੱਚ ਮੈਂ ਉਹਦੇ ਮਿਸ਼ਰੀ ਘੋਲਾਂ
ਮਿਤਾ ਬੁਲਾਵੇ ਮੈਂ ਭੱਜਕੇ ਜਾਵਾਂ
ਮਾਹੀ ਦਾ ਮੈਂ ਹੁਕਮ ਵਜਾਂਵਾਂ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505