ਰਾਤ ਦੇ ਅੱਠ ਕੁ ਵੱਜੇ ਹੋਣਗੇ। ਸਿਆਲ ਦੀ ਠਰੀ ਹੋਈ ਰਾਤ ਸੀ। ਹਰ ਪਾਸੇ ਚੁੱਪ ਵਰਤੀ ਹੋਈ ਸੀ। ਨਾ ਕਿਸੇ ਦੇ ਹਾਏ ਬੂਅ ਕਰਨ ਦੀ ਅਤੇ ਨਾ ਕਿਸੇ ਦੇ ਰੋਣ ਕੁਰਲਾਉਣ ਦੀ ਆਵਾਜ਼ ਆ ਰਹੀ ਸੀ। ਲੋਕ ਚਾਦਰਾਂ ਦੀ ਬੁੱਕਲ ਮਾਰੀ ਕੁਰਸੀਆਂ ਤੇ ਆਰਾਮ ਨਾਲ ਬੈਠੇ ਸਨ। ਕੁਝ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਕੁਝ ਸੋਚਾਂ ਵਿੱਚ ਡੁੱਬੇ ਹੋਏ ਸਨ। ਉਹਨਾਂ ਕੋਲੋਂ ਲੰਘਦੇ ਲੋਕਾਂ ਦੇ ਪੈਰਾਂ ਦਾ ਖੜਾਕ ਜ਼ਰੂਰ ਕਦੇ ਕਦਾਈਂ ਸੁਣਾਈ ਦੇ ਰਿਹਾ ਸੀ। ਸਭ ਦਰਵਾਜੇ ਬੰਦ ਸਨ। ਬਾਹਰ ਅਸਮਾਨ ਉੱਤੇ ਅੰਧੇਰਾ ਛਾਇਆ ਹੋਇਆ ਸੀ। ਚੰਨ ਚੜ੍ਹਨ ਵਿੱਚ ਅਜੇ ਕੁਝ ਵਕਤ ਸੀ। ਇੱਕ ਲੰਮ ਸੁਲੰਮਾ ਨੌਜਵਾਨ ਜਿਸ ਦੇ ਅਸਮਾਨੀ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਗਲੇ ਵਿੱਚ ਸਟੈਥੋਸਕੋਪ ਪਾਇਆ ਹੋਇਆ ਸੀ ਦਰਵਾਜ਼ਾ ਖੜਕਾ ਕੇ ਅੰਦਰ ਆਉਂਦਾ ਹੈ। ਉਸ ਦੇ ਅੰਦਰ ਆਉਂਦਿਆਂ ਹੀ ਮਰੀਜ਼ਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਇਹ ਨੌਜਵਾਨ ਕੋਈ ਨਰਸਿੰਗ ਸਟਾਫ਼ ਦਾ ਮੈਂਬਰ ਨਹੀਂ ਸੀ ਸਗੋਂ ਨੈਫਰੋਲੋਜੀ ਦਾ ਮਸ਼ਹੂਰ ਡਾਕਟਰ ਸੀ ਡਾ. ਨਿਮਿਸ਼ ਗੁਪਤਾ। ਇਸ ਗੋਰੇ ਨਿਛੋਹ ਨੌਜਵਾਨ ਨੇ ਹੁਣੇ ਹੁਣੇ ਇੱਕ ਹਸਪਤਾਲ ਨੂੰ ਅਲਵਿਦਾ ਕਹਿ ਕੇ ਐਸ. ਐਸ. ਬੀ. ਹਸਪਤਾਲ ਫਰੀਦਾਬਾਦ ਵਿਖੇ ਜੁਆਇੰਨ ਕਰ ਲਿਆ ਸੀ।
ਡਾ . ਨਿਮਿਸ਼ ਗੁਪਤਾ ਬਹੁਤ ਵਧੀਆ ਕਿਰਦਾਰ ਵਾਲੇ ਨੇਕ ਇਨਸਾਨ ਹਨ। ਉਹਨਾਂ ਦਾ ਸੁਭਾਅ ਬਹੁਤ ਨਰਮ ਹੈ ਪਰ ਰੁਤਬਾ ਬੜਾ ਉੱਚਾ ਹੈ। ਉਹਨਾਂ ਨੂੰ ਨਾ ਕੁਝ ਜਿਆਦਾ ਮਿਲਣ ਦੀ ਖੁਸ਼ੀ ਹੁੰਦੀ ਹੈ ਅਤੇ ਨਾ ਕੁਝ ਖੋ ਜਾਣ ਦਾ ਗਮ। ਉਹਨਾਂ ਨੂੰ ਨਾ ਹੀ ਜ਼ਿਆਦਾ ਦੁਨਿਆਵੀ ਮੋਹ ਹੈ ਅਤੇ ਨਾ ਹੀ ਮਾਇਆ ਦਾ ਮੋਹ। ਮਹਿਜ਼ ਇਮਾਨਦਾਰੀ ਚ ਲਿਪਟਿਆ ਹੋਇਆ ਵਜੂਦ ਐ। ਜਿੰਨਾ ਉਹਨਾਂ ਦਾ ਇਖਲਾਕ ਉਚਾ ਹੈ ਉਨ੍ਹੇਂ ਹੀ ਉਹਨਾਂ ਦੇ ਆਦਰਸ਼ ਵੀ ਉੱਚੇ ਨੇ। ਇਸ ਸਾਦਗੀ ਵਿੱਚੋਂ ਹੀ ਉਹਨਾਂ ਦੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਝਲਕਦੀ ਹੈ। ਆਪਣੀ ਇਸ ਪ੍ਰਤਿਭਾ ਤੇ ਪ੍ਰਤੀਬੱਧਤਾ ਕਰਕੇ ਉਹ ਆਪਣੇ ਕਿਸੇ ਵੀ ਮਰੀਜ਼ ਨਾਲ ਲੰਮਾ ਸਮਾਂ ਗੁਫ਼ਤਗੂ ਕਰਦੇ ਰਹਿੰਦੇ ਹਨ। ਮਰੀਜ਼ ਨਵਾਂ ਹੋਵੇ ਜਾਂ ਪੁਰਾਣਾ। ਅਮੀਰ ਹੋਵੇ ਜਾਂ ਗਰੀਬ। ਕਿਸੇ ਨਾਲ ਕੋਈ ਭੇਦ ਭਾਵ ਨਹੀਂ। ਜਦੋਂ ਤੱਕ ਮਰੀਜ਼ ਦੇ ਸਾਰੇ ਸ਼ੰਕਾ ਦੂਰ ਨਹੀਂ ਹੋ ਜਾਂਦੇ ਉਹ ਮਰੀਜ਼ ਦੀ ਸ਼ੰਕਾ ਨਵਿਰਤੀ ਲਈ ਗੱਲਬਾਤ ਕਰਦੇ ਰਹਿੰਦੇ ਹਨ। ਜੋ ਮਰੀਜ਼ ਉਹਨਾਂ ਕੋਲ ਇੱਕ ਵਾਰ ਆ ਗਿਆ ਉਹ ਉਹਨਾਂ ਦਾ ਮੁਰੀਦ ਬਣ ਜਾਂਦਾ ਹੈ।
ਜਦੋਂ ਤੋਂ ਡਾ. ਮਨੀਸ਼ ਗੁਪਤਾ ਐਸ. ਐਸ. ਬੀ. ਹਸਪਤਾਲ ਫਰੀਦਾਬਾਦ ਵਿਖੇ ਆਏ ਹਨ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਰਫ਼ਤਾਰ ਨਾਲ ਵੱਧ ਰਹੀ ਹੈ। ਇੰਟਰਨੈਸ਼ਨਲ ਮਰੀਜ਼ ਬਹੁਤ ਸੰਖਿਆ ਵਿੱਚ ਆ ਰਹੇ ਹਨ। ਅੱਜ ਕੱਲ ਓ ਪੀ ਡੀ ਐਨੀ ਜ਼ਿਆਦਾ ਹੈ ਉਹਨਾਂ ਕੋਲ ਰੋਟੀ ਖਾਣ ਦਾ ਵੀ ਵਕਤ ਨਹੀਂ ਹੁੰਦਾ। ਕਈ ਵਾਰੀ ਤਾਂ ਰੋਟੀ ਵਾਪਸ ਘਰ ਚਲੀ ਜਾਂਦੀ ਹੈ। ਸਾਰਾ ਦਿਨ ਭੁੱਖੇ ਰਹਿ ਕੇ ਕੰਮ ਕਰਦੇ ਰਹਿੰਦੇ ਹਨ। ਜਦੋਂ ਕਿ ਇਹ ਹਸਪਤਾਲ ਉਹਨਾਂ ਦਾ ਆਪਣਾ ਨਹੀਂ ਹੈ । ਪਰ ਫਿਰ ਵੀ ਉਹ ਆਪਣਾ ਹਸਪਤਾਲ ਸਮਝ ਕੇ ਜੀਅ ਜਾਨ ਨਾਲ ਮਿਹਨਤ ਕਰਦੇ ਹਨ। ਉਹਨਾਂ ਨੂੰ ਆਪਣੇ ਘਰ ਜਾਣ ਦੀ ਕੋਈ ਕਾਹਲ ਨਹੀਂ ਹੁੰਦੀ। ਉਹ ਆਪਣੇ ਸਾਰੇ ਮਰੀਜ਼ਾਂ ਨੂੰ ਮਿਲਣ ਤੋਂ ਬਾਅਦ ਹੀ ਉਹ ਘਰ ਜਾਣ ਦੀ ਸੋਚਦੇ ਹਨ। ਉਹ ਅਕਸਰ ਤਾਰਿਆਂ ਦੀ ਛਾਵੇਂ ਹੀ ਘਰ ਜਾਂਦੇ ਹਨ। ਸਵੇਰੇ ਫਿਰ ਜਲਦੀ ਹਸਪਤਾਲ ਪਹੁੰਚ ਜਾਂਦੇ ਹਨ। ਉਹਨਾਂ ਦੇ ਆਉਣ ਤੋਂ ਕਦੇ ਵੀ ਪਹਿਲਾਂ ਇਸ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਨਹੀਂ ਹੋਈ ਪਰ ਬਹੁਤ ਘੱਟ ਸਮੇਂ ਦੌਰਾਨ ਉਹਨਾਂ ਦੀ ਟੀਮ ਨੇ ਲੱਗਭਗ ਛੇ ਕਿਡਨੀ ਟਰਾਂਸਪਲਾਂਟ ਕਰ ਦਿੱਤੀ। ਉਹਨਾਂ ਦੇ ਓ ਪੀ ਡੀ ਸਮੇਂ ਦੌਰਾਨ ਡਾ . ਅਮਿਤ ਸ਼ਰਮਾ ਤੇ ਡਾ . ਗੁੰਜਨ ਸ਼ਰਮਾ ਵੀ ਮਰੀਜ਼ਾਂ ਨੂੰ ਦੇਖਦੇ ਹਨ। ਇਸ ਸਮੇਂ ਉਹਨਾਂ ਦਾ ਕੋਆਰਡੀਨੇਟਰ ਸੰਦੀਪ ਭਾਰਦਵਾਜ ਵੀ ਮਰੀਜ਼ਾਂ ਦੀ ਪੂਰੀ ਮੱਦਦ ਕਰਦਾ ਹੈ।
ਉਹਨਾਂ ਦੇ ਡਾਇਲਸਿਸ ਯੂਨਿਟ ਦੀ ਟੀਮ ਬਹੁਤ ਮਿਹਨਤੀ ਹੈ। ਯੂਨਿਟ ਇੰਚਾਰਜ਼ ਮਹੇਂਦਰ ਸਿੰਘ ਦੀ ਅਗਵਾਈ ਹੇਠ ਚੱਲਣ ਵਾਲੀ ਇਹ ਟੀਮ ਹਰ ਪੱਖੋਂ ਸਫ਼ਲ ਹੈ। ਮਹੇਂਦਰ ਸਿੰਘ ਆਪਣੇ ਕਿੱਤੇ ਪ੍ਰਤੀ ਬਹੁਤ ਸੰਵੇਦਨਸ਼ੀਲ ਅਤੇ ਵਫ਼ਾਦਾਰ ਹੈ। ਅਗਰ ਕਿਸੇ ਦਿਨ ਡਾ. ਨਿਤਿਸ਼ ਗੁਪਤਾ ਛੁੱਟੀ ਤੇ ਚਲੇ ਜਾਣ ਤਾਂ ਉਹ ਆਪਣੇ ਪੁਰਾਣੇ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੰਦਾ ਸਗੋਂ ਨੈਫਰੋਲੋਜੀ ਦੇ ਨਵੇਂ ਮਰੀਜ਼ਾਂ ਨੂੰ ਵੀ ਸੰਭਾਲ ਲੈਂਦਾ ਹੈ। ਡਾਇਲਸਿਸ ਯੂਨਿਟ ਤੇ ਉਸਦਾ ਪੂਰਾ ਕੰਟਰੋਲ ਹੁੰਦਾ ਹੈ। ਡਾਇਲਸਿਸ ਯੂਨਿਟ ਦੇ ਟੈਕਨੀਸ਼ੀਅਨ ਅਤੇ ਨਰਸਿੰਗ ਸਟਾਫ਼ ਉਸਦੀ ਬਹੁਤ ਇੱਜ਼ਤ ਕਰਦੇ ਹਨ। ਯੂਨਿਟ ਇੰਚਾਰਜ਼ ਮਹੇਂਦਰ ਸਿੰਘ ਦੀ ਨਿਰਦੇਸ਼ਨਾ ਹੇਠ ਚੱਲਣ ਵਾਲੇ ਪੈਰਾ ਮੈਡੀਕਲ ਸਟਾਫ਼ ਵਿੱਚ ਡਾਇਲਸਿਸ ਟੈਕਨੀਸ਼ੀਅਨ ਮੇਵਾ ਰਾਮ , ਮੁਕੇਸ਼ ਕੁਮਾਰ , ਜਤਿੰਦਰ ਕੁਮਾਰ ਜੀਤੂ , ਕੁਲਦੀਪ , ਅਮਰ ਚੰਦ , ਦਿਨੇਸ਼ ਕੁਮਾਰ , ਗੇਂਦਾ ਰਾਮ , ਨੀਸ਼ੂ ਰਾਣਾ , ਵਰਸ਼ਾ , ਚਰਨ , ਚੰਦਨ ਅਤੇ ਨਰਸਿੰਗ ਸਟਾਫ਼ ਵਿੱਚ ਨਿਸ਼ਾ ਅਤੇ ਮਨਪ੍ਰੀਤ ਕੌਰ ਮਰੀਜ਼ਾਂ ਪ੍ਰਤੀ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਸਾਰੇ ਮਰੀਜ਼ ਉਹਨਾਂ ਦੇ ਸਹਿਣਸ਼ੀਲ ਅਤੇ ਹੱਸਮੁੱਖ ਸੁਭਾਅ ਕਰਕੇ ਸੰਤੁਸ਼ਟੀ ਜ਼ਾਹਰ ਕਰਦੇ ਹਨ। ਡਾ . ਨਿਮਿਸ਼ ਗੁਪਤਾ ਦੇ ਆਉਣ ਨਾਲ ਐਸ. ਐਸ. ਬੀ. ਹਸਪਤਾਲ ਦਾ ਨੈਫਰੋਲੋਜੀ ਵਿਭਾਗ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ।
ਰਿਪੋਰਟਰ
ਗੁਰਮੇਲ ਸਿੰਘ ਸਨੀ
ਰਾਹੀਂ —
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349