ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਕੱਲ ਸਥਾਨਕ ਮੁਹੱਲਾ ਹਰਨਮਾਪੁਰਾ ਵਿਖੇ ਮੀਂਹ ਕਾਰਨ ਡਿੱਗੀ ਛੱਤ ਦੇ ਮਲਬੇ ਹੇਠ ਆਏ ਕਰਤਾਰ ਸਿੰਘ ਪੁੱਤਰ ਬਿਸ਼ਨ ਸਿੰਘ ਦਾ ਹਾਲ ਚਾਲ ਜਾਣਨ ਲਈ ਉਹਨਾਂ ਘਰ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਸਾਰੇ ਮਕਾਨ ਦਾ ਜਾਇਜਾ ਲਿਆ, ਉੱਥੇ ਕਰਤਾਰ ਸਿੰਘ ਨਾਲ ਉਹਨਾ ਦੀ ਸਿਹਤ ਬਾਰੇ ਗੱਲਬਾਤ ਵੀ ਕੀਤੀ। ਪੀੜਤ ਕਰਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਉਸਦੇ ਭਤੀਜੇ ਸੁਰਿੰਦਰਪਾਲ ਸਿੰਘ ਬਬਲੂ ਨੇ ਦੱਸਿਆ ਕਿ ਟਾਇਲ ਬੱਤੇ ਵਾਲੀ ਬਰਾਂਡੇ ਦੀ ਛੱਤ ਡਿੱਗ ਪਈ ਅਤੇ ਅੰਦਰ ਕਮਰੇ ਵਾਲੀ ਛੱਤ ਵੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਸਪੀਕਰ ਸੰਧਵਾਂ ਨੇ ਐਸਡੀਐਮ ਕੋਟਕਪੂਰਾ ਅਤੇ ਤਹਿਸੀਲਦਾਰ ਨਾਲ ਤੁਰਤ ਗੱਲ ਕਰਕੇ ਇਸ ਮਕਾਨ ਦੀ ਗਿਰਦਾਵਰੀ ਕਰਕੇ ਬਣਦੀ ਰਿਪੋਰਟ ਡੀਸੀ ਦਫਤਰ ਨੂੰ ਭੇਜਣ ਦੀ ਹਦਾਇਤ ਕੀਤੀ। ਉਹਨਾਂ ਆਪਣੇ ਨਾਲ ਆਏ ਇੰਜੀ ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਅਮਨਦੀਪ ਸਿੰਘ ਸੰਧੂ, ਜਗਸੀਰ ਸਿੰਘ ਗਿੱਲ, ਰਾਜਪਾਲ ਸਿੰਘ ਢੁੱਡੀ ਅਤੇ ਕੌਂਸਲਰ ਅਰੁਣ ਚਾਵਲਾ ਨੂੰ ਵੀ ਇਸ ਪਰਿਵਾਰ ਦੀ ਮੱਦਦ ਕਰਨ ਬਾਰੇ ਆਖਿਆ। ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਪਰਿਵਾਰ ਦੀ ਸਰਕਾਰੀ ਤੌਰ ’ਤੇ ਜੋ ਸਹਾਇਤਾ ਬਣਦੀ ਹੋਈ, ਜਰੂਰ ਮੁਹੱਈਆ ਕਰਵਾਈ ਜਾਵੇਗੀ।
