ਤੂੰ ਆ
ਆ ਕੇ ਗਲ ਲਾ ਤੇ ਸਹੀ
ਸਾਇਦ ਇਹ ਮਰਜਾ ਠੀਕ ਹੋ ਜਾਵਣ।
ਤੂੰ ਆ
ਆ ਕੇ ਮਰ੍ਹਮਾ ਲਾ ਇਸ਼ਕ ਦੇ ਅਲ੍ਹੇ ਫਟਾ ਤੇ
ਸ਼ਾਇਦ ਇਹ ਪੀੜਾ ਦਰਦਾ ਠੀਕ ਹੋ ਜਾਵਣ।
ਚੱਲ ਇਸ਼ਕ ਦੀ ਤਹਿਸੀਲ ਅਪੀਲ ਕਰ ਵੇਖੀਏ
ਕੀ ਪਤਾ ਸ਼ਾਇਦ
ਸਾਡੇ ਪਿਆਰ ਦੀਆ ਉਲਝੀਆ ਫਰਦਾ ਠੀਕ ਹੋ ਜਾਵਣ।
ਮਿਟਣ ਲੱਗੀ ਹੈ ਤੇਰੀ ਤਸਵੀਰ ਯਾਦਾ ‘ਚੋ
ਤੂੰ ਆ ਕੇ ਇੱਕ ਵਾਰ ਤਾਂ ਮਿਲ਼
ਸਾਇਦ ਇਹ ਖ਼ਿਆਲਾਂ ਤੇ ਛਾਈਆਂ ਗਰਦਾ ਠੀਕ ਹੋ ਜਾਵਣ।
ਤੂੰ ਆ ਕੇ ਦੱਸ ਤੇ ਸਹੀ ਇਕ ਵਾਰੀ
ਕਿਵੇਂ ਮੰਗਾਂ ਮੈਂ ਤੈਨੂੰ ਓਸ ਰਬ ਕੋਲੋ ਕਿ ਤੂੰ ਮੈਨੂੰ ਮਿਲ਼ ਜਾਵੇਂ
ਤੂੰ ਆ ਕੇ ਸਿਖਾ ਕਿ ਸਾਡੀਆ ਅਰਜ਼ਾ ਠੀਕ ਹੋ ਜਾਵਣ।
‘ਮੁਕੰਮਲ’ ਹੋ ਜਾਏ ਤਸਵੀਰ ਤੇਰੇ ਮੇਰੇ ਖਿਆਲਾਂ ਵਾਲੀ
ਤੂੰ ਆ ਕੇ ਇੱਕ ਵਾਰ ਹੱਥ ਫ਼ੜ ਤੇ ਸਹੀ
ਕਿ ਅਰਮਾਨਾਂ,ਅਫਸਨਿਆ,ਉਮੀਦਾ ਦੀਆਂ ਲਰਜ਼ਾ ਠੀਕ ਹੋ ਜਾਵਣ।
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714