ਉਹ ਕਹਿੰਦੀ
ਆਜਾ ਮੈਨੂੰ ਕਰ ਮੁਹੱਬਤ।
ਮੈਂ ਤੇ ਗਿਆ
ਸੁਣਕੇ ਡਰ ਮੁਹੱਬਤ।
ਕਹਿੰਦੀ ਇੱਕ ਵਾਰ
ਕਰਕੇ ਤਾਂ ਵੇਖ
ਬੁਰੀ ਨਹੀਂ ਹੁੰਦੀ
ਹਰ ਮੁਹੱਬਤ।
ਮੈਂ ਕਿਹਾ
ਇਸ ਵਾਰ ਜਿੰਦਾ
ਨਹੀਂ ਬਚਾਂਗਾ
ਜੇਕਰ ਲਈ ਕਰ ਮੁਹੱਬਤ।
ਉਹ ਕਹਿੰਦੀ
ਠੁਕਰਾ ਨਾ
ਵਾਰ ਵਾਰ ਨਹੀਂ ਆਉਂਦੀ
ਇਹ ਕਿਸੇ ਦਰ ਮੁਹੱਬਤ।
ਮੈਂ ਕਿਹਾ
ਉਸ ਆਪੇ
ਗਲ਼ ਘੁੱਟਿਆ ਸੀ
ਤਾਂ ਹੀ ਮੇਰੇ ਅੰਦਰੋਂ
ਗਈ ਹੈ ਮਰ ਮੁਹੱਬਤ।
ਉਹ ਕਹਿੰਦੀ
ਤੇਰੇ ਹਿੱਸੇ ਆਈ ਹੈ
ਤਾਂ ਚੁੰਮ ਕੇ ਮੱਥਾ
ਸੀਨੇ ਲਾ,ਇੰਝ ਨਾ
ਪਾਸੇ ਧਰ ਮੁਹੱਬਤ।
ਮੈਂ ਕਿਹਾ
ਜੇ ਮੌਤ ਹੋਵੇ
ਤਾਂ ਭੱਜ ਗਲ਼
ਲਾ ਲਵਾਂ
ਪਰ ਮੁਹੱਬਤ…..।
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714
J_deepsingh6060