ਤੇਰੀ ਦਿਲ ਤੋਂ ਯਾਦ ਭੁਲਾਕੇ ਦੇਖਾਂਗੇ
ਖੁਦ ਨਾਲ ਮੁਹੱਬਤ ਪਾਕੇ ਦੇਖਾਂਗੇ
ਗਮ ਦੇ ਵੇਹੜੇ ਵਿੱਚੋਂ ਚੱਕਕੇ ਮੰਜਾ
ਖ਼ੁਸ਼ੀਆਂ ਦੇ ਵੇਹੜੇ ਡਾਹਕੇ ਦੇਖਾਂਗੇ
ਤੇਰਾ ਪਿਆਰ ਅਜਮਾਕੇ ਦੇਖ ਲਿਆ
ਹੁਣ ਆਪਣੀਂ ਕਿਸਮਤ ਅਜਮਾਕੇ ਦੇਖਾਂਗੇ
ਦੁੱਖ ਵੀ ਦੂਰ ਦਿਲਾਂ ਤੋਂ ਜਾਣ ਨੀਂ ਦੇਣੇ
ਸੁੱਖ ਨੂੰ ਵੀ ਆਪਣੇ ਕੋਲ ਬਿਠਾਕੇ ਦੇਖਾਂਗੇ
ਮੰਗਿਆਂ ਮੁੱਲ ਮੁਹੱਬਤ ਮਿਲਦੀ ਨਾ
ਸੱਜਣਾਂ ਦੇ ਦਰ ਅਲਖ ਜਗਾਕੇ ਦੇਖਾਂਗੇ
ਸਿੱਧੂ, ਰੁੱਸਿਆ ਯਾਰ ਮਨਾਵਨ ਲਈ
ਪੈਰੀਂ ਬੰਨ੍ਹ ਝਾਂਜਰ ਛਣਕਾਕੇ ਦੇਖਾਂਗੇ
ਸਾਡੇ ਦੋਵਾਂ ਦੇ ਵਿੱਚ ਕੋਈ ਵੀ ਆਵੇ ਨਾ
ਮਲੋਟੀਏ ਨੂੰ ਸਮ੍ਹਝਾਕੇ ਦੇਖਾਂਗੇ
ਦਿਲ ਵਿੱਚ ਪਿਆਰ ਜਗਾਵਨ ਲਈ
ਨਫ਼ਰਤ ਦੀਆਂ ਕ੍ਹੰਧਾਂ ਢਾਹਕੇ ਦੇਖਾਂਗੇ
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505