ਫ਼ਰੀਦਕੋਟ 30 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਨੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ’ਚ ਪਾਣੀ ਭਰਨ ਦੀ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜ ਸੇਵਕ ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜ ਕੇ ਤਿੰਨੋਂ ਹਲਕਿਆਂ ਵਿੱਚ ਜਮੀਨੀ ਹਾਲਾਤ ਦੀ ਜਾਂਚ ਕਰਨ ਲਈ PWD, ਸ਼ਹਿਰੀ ਵਿਕਾਸ ਵਿਭਾਗ ਅਤੇ ਨਿਕਾਸੀ ਮਾਹਿਰਾਂ ਦੀ ਸਾਂਝੀ ਟੈਕਨੀਕਲ ਟੀਮ ਬਣਾਉਣ ਦੀ ਮੰਗ ਕੀਤੀ ਗਈ ਸੀ ਅਤੇ ਇਸ ਦੀ ਤੁਰੰਤ ਡਿਟੇਲਡ ਪ੍ਰਾਜੈਕਟ ਰਿਪੋਰਟ) ਤਿਆਰ ਕਰਕੇ AMRUT 2.0 ਜਾਂ Smart Cities Mission ਹੇਠ ਨਿਕਾਸੀ ਪ੍ਰਣਾਲੀ ਅਪਗ੍ਰੇਡ ਕਰਨ ਦੀ ਮੰਗ ਵੀ ਰੱਖੀ ਸੀ। ਬਰਸਾਤੀ ਮੌਸਮ ਦੌਰਾਨ ਤੁਰੰਤ ਰਾਹਤ ਲਈ ਸੈਕਸ਼ਨ ਪੰਪ, ਰਾਹਤ ਟੀਮਾਂ ਅਤੇ ਚਿੰਨ੍ਹ ਲਗਾ ਕੇ ਜਨਤਾ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਨਗਰ ਕੌਂਸਲ ਵੱਲੋਂ ਮੌਨਸੂਨ ਤੋਂ ਪਹਿਲਾਂ ਨਿਕਾਸੀ ਦੀ ਸਫਾਈ ਨਾ ਕਰਨ ਅਤੇ ਹਕੀਕਤ ਨੂੰ ਘੱਟ ਦਰਸਾਉਣ ਲਈ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ ਅਤੇ 15 ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ (ATR) ਤਿਆਰ ਕਰਕੇ ਸਰਕਾਰ ਅਤੇ ਜਨਤਾ ਸਾਹਮਣੇ ਪੇਸ਼ ਕਰਨ ਦੀ ਮੰਗ ਵੀ ਕੀਤੀ ਸੀ।
ਅਰਸ਼ ਸੱਚਰ ਨੇ ਦੱਸਿਆ ਕਿ ਮੇਰੇ ਦੁਆਰਾ ਭੇਜੇ ਗਏ ਪੱਤਰ ਦੇ ਜਵਾਬ ਵਿੱਚ 28 ਜੁਲਾਈ 2025 ਨੂੰ ਨਗਰ ਕੌਂਸਲ ਫਰੀਦਕੋਟ ਨੇ ਮੈਨੂੰ ਭੇਜੇ ਗਏ ਪੱਤਰ ਪਾਣੀ ਭਰਨ ਸੰਬੰਧੀ ਲਿਖੀ ਗਈ ਸ਼ਿਕਾਇਤ ਦੇ ਜਵਾਬ ਵਿੱਚ ਇਕ ਸਧਾਰਨ ਤੇ ਗ਼ੈਰ-ਜ਼ਿੰਮੇਵਾਰ ਜਵਾਬ ਦਿੰਦਿਆਂ ਕਿਹਾ ਕਿ “ਬਾਰਿਸ਼ ਦਾ ਪਾਣੀ 1-2 ਘੰਟਿਆਂ ਵਿੱਚ ਸੁੱਕ ਜਾਂਦਾ ਹੈ”। ਉਹਨਾਂ ਵੱਲੋਂ ਦਿੱਤਾ ਗਿਆ ਇਹ ਜਵਾਬ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ । ਅਰਸ਼ ਸਚਰ ਨੇ ਕਿਹਾ ਕਿ ” ਸ਼ਹਿਰ ਵਿਚ ਪਾਣੀ ਭਰਨ ਦੀ ਸਮੱਸਿਆਂ ਕੋਈ ਮੌਸਮੀ ਸਮੱਸਿਆ ਨਹੀਂ, ਸਗੋਂ ਸ਼ਹਿਰੀ ਪ੍ਰਬੰਧਨ ਦੀ ਨਾਕਾਮੀ ਹੈ। ਜੇਕਰ ਇਹ ਨਾ ਸੁਧਾਰੀ ਗਈ ਤਾਂ ਇਹ ਸਿਹਤ ਸੰਕਟ, ਸੜਕ ਨੁਕਸਾਨ ਤੇ ਕਾਨੂੰਨੀ ਮੁਸੀਬਤਾਂ ਦਾ ਕਾਰਨ ਬਣ ਸਕਦੀ ਹੈ।” ਉਨ੍ਹਾਂ ਮੁੱਖ ਮੰਤਰੀ ਪੰਜਾਬ ਜੀ ਨੂੰ ਅਪੀਲ ਕੀਤੀ ਕਿ ਤੁਰੰਤ ਹਸਤਖੇਪ ਕਰਕੇ ਲੋਕਾਂ ਦੀ ਤਕਲੀਫ ਦੂਰ ਕਰਨ ਲਈ ਸਖ਼ਤ ਤੇ ਸਮੇਂਬੱਧ ਕਦਮ ਚੁੱਕੇ ਜਾਣ।