ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ,
ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ,
ਐਪਰਲ ਫੂਲ ਡੇ ਜੋ ਕਿ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੂਰਖ਼ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਕੋਈ ਵੀ ਵਿਅਕਤੀ ਕਿਸੇ ਨੂੰ ਮੂਰਖ਼ ਬਣਾਉਂਦਾ ਹੈ ਜਾਂ ਖ਼ੁਦ ਮੂਰਖ਼ ਬਣ ਜਾਂਦਾ ਹੈ। ਜਦੋਂ ਕੋਈ ਇਨਸਾਨ ਅਪ੍ਰੈਲ ਫੂਲ ਬਣ ਜਾਂਦਾ ਹੈ ਤਾਂ ਸਾਹਮਣੇ ਵਾਲਾ ਵਿਅਕਤੀ ਉੱਚੀ ਉੱਚੀ ਅਪਰੈਲ ਫੂਲ ਕਹਿ ਕੇ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੇ ਮਜ਼ਾਕ ਬਾਰੇ ਦੱਸਦਾ ਹੈ।ਉਡੇਸਾ ਯੂਕਰੇਨ ਪਹਿਲਾ ਸ਼ਹਿਰ ਹੈ, ਜਿੱਥੇ ਅਪ੍ਰੈਲ ਫੂਲ ਦੀ ਸਰਕਾਰੀ ਛੁੱਟੀ ਹੁੰਦੀ ਹੈ। ਇਤਿਹਾਸਕ ਤੌਰ ਤੇ ਇਸ ਦਿਨ ਕਿਸੇ ਨੂੰ ਵੀ ਹਾਨੀ ਰਹਿਤ ਹਾਸਾ ਮਜ਼ਾਕ ਕਰ ਸਕਦੇ ਹਾਂ।
ਸਿਆਣੇ ਕਹਿੰਦੇ ਹਨ ਕਿ "ਹੱਸਦਿਆਂ ਦੇ ਘਰ ਵੱਸਦੇ " ਪਰ ਅੱਜ ਦੀ ਭੱਜ -ਦੌੜ ਭਰੀ ਜ਼ਿੰਦਗੀ ਦੇ ਵਿੱਚ ਹੱਸਣਾ ਤਾਂ ਜਿਵੇਂ ਅਸੀਂ ਭੁੱਲ ਹੀ ਗਏ ਹਾਂ। ਖੁੱਲ੍ਹ ਕੇ ਹੱਸਣ ਨੂੰ ਵਿਗਿਆਨ ਵੀ ਚੰਗਾ ਮੰਨਦਾ ਹੈ। ਸੋ ਆਓ ਆਪਾਂ ਵੀ ਇਸ ਮੂਰਖ਼ ਦਿਵਸ ਤੇ ਹਾਸਿਆਂ ਦੀ ਪਿਟਾਰੀ ਵਿੱਚੋਂ ਖੋਲ੍ਹ ਕੇ ਹਾਸੇ ਵੰਡੀਏ।
ਐਪਰਲ ਫੂਲ ਬਣਾਇਆ ,
ਜੋ ਤੁਝ ਕੋ ਗੁੱਸਾ ਆਇਆ,
ਹਮਾਰਾ ਕਿਆ ਕਸੂਰ, ਜ਼ਮਾਨੇ ਕਾ ਕਸੂਰ,
ਜਿਸ ਨੇ ਦਸਤੂਰ ਬਣਾਇਆ
ਰਣਬੀਰ ਸਿੰਘ ਪ੍ਰਿੰਸ
37/1 ਆਫ਼ਿਸਰ ਕਲੋਨੀ ਸੰਗਰੂਰ
9872299613
