ਨਾਨੀ ਨੇ ਲ਼ੈ ਕੇ ਦਿੱਤਾ ਪੰਘੂੜਾ
ਅੱਜ ਵੀ ਚੇਤੇ ਆਉਂਦਾ।
ਬਚਪਨ ਕਿੰਨਾਂ ਪਿਆਰਾ ਹੁੰਦਾ,
ਜਦ ਕੋਈ ਯਾਦ ਕਰਾਉਂਦਾ।
ਸੀ ਸੱਤ ਰੰਗਾ ਝੂਲਾ ਮੇਰਾ ਨਾਲ
ਮੋਤੀਆਂ ਜੜਿਆ,
ਰੰਗ ਬਿਰੰਗੀਆਂ ਤਾਰਾਂ ਲਾ ਕੇ
ਨਾਲ ਸ਼ੌਕ ਦੇ ਮੜਿਆ।
ਬਜ਼ਾਰ ਗਿਆ ਸੀ ਨਾਨਾ ਮੇਰਾ
ਸੋਹਣਾ ਕੱਪੜਾ ਲਿਆਇਆ।
ਪੋਲੀਆਂ ਰੱਖ ਕੇ ਗੱਦੀਆਂ ਅੰਦਰ
ਮੈਨੂੰ ਉੱਪਰ ਪਾਇਆ।
ਉੱਤੇ ਉਸ ਦੇ ਛੱਤਰੀ ਲੱਗੀ ਧੁੱਪ
ਤੋਂ ਮੈਨੂੰ ਬਚਾਉਂਦੀ,
ਝੂਟੇ ਮਾਟੇ ਕਹਿ ਕਹਿ ਕੇ ਮਾਸੀ
ਖੂਬ ਹਿਲਾਉਂਦੀ।
ਹੁਣ ਤਾਂ ਮੈਂ ਹਾਂ ਵੱਡਾ ਹੋ ਗਿਆ
ਮੰਮੀ ਮੈਨੂੰ ਦੱਸਦੀ,
ਬਚਪਨ ਮੇਰੇ ਦੀਆਂ ਗੱਲਾਂ ਕਰਕੇ
ਨਾਲ ਮੇਰੇ ਹੈ ਹੱਸਦੀ।
ਪੰਘੂੜੇ ਅੰਦਰ ਹੋਰ ,ਪੱਤੋ, ਦੇ ਰੱਖੇ
ਸੀ ਕਿੰਨੇ ਖਿਡਾਉਣੇ,
ਚਿੜੀਆਂ ਤਿੱਤਲੀਆਂ ਕਈ ਰੰਗੀਆਂ,
ਨਾਲੇ ਰੌਣੇ ਭਾਉਣੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417