ਧਰਤ ਤੇ ਜਨਮਿਆਂ ਪੰਜਾਬ ਦੀ ਮੁੱਢੋਂ ਪੰਜਾਬੀ
ਬਚਪਨ ਅੱਥਰਾ, ਜਵਾਨੀ ਅੜਬ ਤੇ ਮੜਕ ਨਵਾਬੀ।
ਭਾਈ ਵੀਰ ਸਿੰਘ,ਸੁਰਜੀਤ ਪਾਤਰ ਲਿਖਾਰੀ ਖਿਤਾਬੀ
ਪੀਲੂ,ਵਾਰਿਸ,ਦਮੋਦਰ,ਹਾਸ਼ਮ ਸ਼ਾਹਸਵਾਰ ਕਲਮ ਇਨਕਲਾਬੀ।।
ਟੋਲਣਾ ਹੈ ਗਰਮੀ ਜੇਕਰ ਖੂਨ ਦੀ ਫਰੋਲ ਵਜੂਦ ਪੰਜਾਬੀ
ਮਾਂ ਬੋਲੀ ਦੇ ਵੈਰੀਆਂ ਦਾ ਚੰਮ ਚੀਰ ਪਾਉ ਤੌੜੀ ਰਕਾਬੀ ।
ਮਾਂ ਬੋਲੀ ਦੇ ਜਾਇਆਂ ਦਾ ਨਾ ਬਣ ਬਹੁਤਾਂ ਹਿਸਾਬੀ
ਜੀਉਂਣ ਦੀ ਲੋਚਾ ਛੱਡ ਮੌਤ ਹੱਥ ਦਿੰਦੇ ਜੀਵਨ ਦੀ ਚਾਬੀ।।
ਧੁਰ ਅੰਦਰ ਤਕ ਬੋਲੀ ਦੀ ਫੁੱਟਣ ਕਰੂੰਬਲਾ ਤੇ ਚੜ੍ਹਨ ਬਹਾਰਾਂ
ਬੋਲੀ ਜੇਕਰ ਹੋਵੇ ਪੰਛੀ ਪਿੱਛੇ ਅਣਗਿਣਤ ਪੁੱਤਾਂ ਦੀਆਂ ਡਾਰਾਂ।
ਮਾਂ ਬੋਲੀ ਦੇ ਰਾਖਿਆਂ ਨੂੰ ਮੰਨਜ਼ੂਰ ਨਹੀ ਹਾਰਾਂ
ਸੀ ਨਹੀ ਉਚਰਦੇ ਭਾਵੇ ਲੱਗਣ ਫੱਟ ਤੇ ਪੈਣ ਮਾਰਾਂ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।