ਬੱਬਰ ਸ਼ੇਰਾਂ ਵਰਗੀ ਦਹਾੜ ਸੀ ਮੇਰੇ ਵੀਰੇ ਦੀ।
ਵੈਰੀਆਂ ਨੂੰ ਕੰਬਣੀ ਛੇੜ ਜਾਂਦੀ।
ਉਸ ਦੀ ਇਕ ਬੜਕ ਤੇ ਵੈਰੀ
ਮੈਦਾਨ ਛੋੜ ਕੇ ਭੱਜਦੇ।
ਇਕ ਯੋਧੇ ਵਾਂਗ ਲਲਕਾਰ ਸੀ
ਦਸਮੇਸ਼ ਪਿਤਾ ਦਾ ਸਿਰ ਤੇ ਹੱਥ ਸੀ।
ਤਾਂ ਹੀ ਸਿੱਖ ਕੌਮ ਵਿਚ ਚੰਗਾ ਨਾਮ ਸੀ।
ਸਿੱਖ ਕੌਮ ਦਾ ਹਰਮਨ ਪਿਆਰਾ ਸੀ।
ਆਪਣੀ ਅਣਖ ਨਾਲ ਜਿਉਂਦਾ ਰਿਹਾ।
ਮੌਤ ਨਾਲ ਤੇ ਮਖੌਲ ਕਰਦਾ ਸੀ
ਵੈਰੀ ਸਲਾਮਾਂ ਬੋਲ ਕੇ ਨਿਕਲਦੇ ਸੀ।
ਤਕਦੀਰ ਦੀ ਗੱਲ ਕੀ ਦਸਾਂ
ਧੋਖਾ ਦੇ ਕੇ ਆਪ ਨਿਕਲ ਗਿਆ ਸਵਰਗਾਂ ਨੂੰ।
ਸਾਰੇ ਵਪਾਰੀ ਵੀ ਇਸ ਦਾ ਲੋਹਾ ਮੰਨਦੇ ਸੀ।
ਇਕ ਵਾਰੀ ਜੋਂ ਕੰਮ ਦਾ ਬੀੜਾ ਚੁਕਿਆ ਪੂਰਾ ਕਰਕੇ ਹੀ ਦਮ ਦਿਤਾ।
ਕਿਸੇ ਨੇ ਵੀ ਸੋਚਿਆ ਨਹੀਂ ਸੀ
ਇਸ ਤਰ੍ਹਾਂ ਸਾਨੂੰ ਰੋਂਦਿਆਂ ਛੋੜ ਕੇ ਚਲਾ ਜਾਏਗਾ।
ਹੇ ਵਾਹਿਗੁਰੂ ਜੀ ਰਾਜਿੰਦਰ ਸਿੰਘ ਥਾਪਰ ਜੀ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ੇ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18