ਖੁੱਦ ਦੀ ਲਿੱਖਣ ਦੀ ਆਦਤ ਨੂੰ
ਜੱਦ ਮੈਂ ਅਲਵਿਦਾ ਕਿਹਾ।।
ਖੁੱਦ ਦੀ ਜ਼ਿੰਦਗੀ ਜਿਓਣ ਦਾ ਰਾਹ
ਜੱਦ ਮੈਂ ਬਦਲ ਲਿਆ।।
ਬਦਲੇ ਹੋਏ ਰਾਹ ਉੱਤੇ ਲਗਾਤਾਰ
ਜੱਦ ਮੈਂ ਤੁਰਦਾ ਗਿਆ।।
ਅਚਾਨਕ ਹੀ ਕਲਮ ਨੇ ਆ ਕੁੱਝ
ਮੇਰੇ ਕੰਨਾਂ ਵਿੱਚ ਕਿਹਾ।।
ਸੂਦ ਵਿਰਕ ਕੌੜਾ ਸੱਚ ਲਿਖਣਾ ਛੱਡ
ਕਿਸ ਰਾਹੇ ਪੈ ਗਿਆ।।
ਕਲਮ ਦੇ ਇਹ ਬੋਲ ਸੁਣ ਕੇ ਇੱਕਦਮ
ਹਨੇਰਾ ਹੈ ਪੈ ਗਿਆ।।
ਇੱਕ ਅਜੀਬ ਤਰ੍ਹਾਂ ਦਾ ਸਨਾਂਟਾ ਸੀ
ਚਾਰੇ ਪਾਸੇ ਛਾਅ ਗਿਆ।।
ਧੰਨਵਾਦ ਕਰ ਕਲਮ ਦਾ ਮੈਂ ਮੁੱੜ
ਲਿਖਣਾ ਸ਼ੁਰੂ ਕਰ ਰਿਹਾ।।

ਲੇਖਕ -ਮਹਿੰਦਰ ਸੂਦ ਵਿਰਕ
(ਜਲੰਧਰ)
ਮੋਬ: 9876666381