ਇੱਕ-ਅੱਧੀ ਲਾਹ ਖਵਾ ਦਿੰਦੀ
ਮੈਂਨੂ ਦਬਕਾ ਦੇ ਬਿਠਾ ਦਿੰਦੀ
ਖੜ੍ਹਾ ਹੁੰਦਾ ਜਿੱਥੇ ਉਸੇ ਥਾਂ ਮੈਂਨੂ
ਰੋਜ ਸਵੇਰੇ ਕੰਮ ਤੇ ਜਾਣ ਲੱਗੇ
ਮੇਰੀ ਚੇਤੇ ਆਉਂਦੀ ਮਾਂ ਮੈਂਨੂ
ਬਾਪੂ ਤੇ ਲਿਖਿਆ ਕੀ ਸੁਣਾ ਮੈਂਨੂ
ਕਿਹੜੇ ਪੇਪਰ ਛਪਿਆ ਦਿਖਾ ਮੈਂਨੂ
ਭਰ ਅੱਖਾਂ ਚੰਦਰੀ ਕਈ ਵਾਰ
ਗਲਵੱਕੜੀ ਲੈਂਦੀ ਸੀ ਪਾ ਮੈਂਨੂ
ਰੋਜ ਸਵੇਰੇ ਕੰਮ ਤੇ ਜਾਣ ਲੱਗੇ
ਮੇਰੀ ਚੇਤੇ ਆਉਂਦੀ ਮਾਂ ਮੈਂਨੂ
ਕਿਧਰੋਂ ਆਕੇ ਕੋਲ ਜੇ ਬਹਿਜੇ
ਇੱਕ ਵਾਰੀ ਮੇਰਾ ਨਾਮ ਤਾਂ ਲੈਜੇ
ਕਦੇ ਸੋਚਾਂ ਮੁੜ੍ਹ ਬਚਪਨ ਆਜੇ
ਉਹ ਕਰੇ ਚੁੰਨੀ ਦੀ ਛਾਂ ਮੈਂਨੂ
ਰੋਜ ਸਵੇਰੇ ਕੰਮ ਤੇ ਜਾਣ ਲੱਗੇ
ਮੇਰੀ ਚੇਤੇ ਆਉਂਦੀ ਮਾਂ ਮੈਂਨੂ
ਬਾਹਲਾ ਦੂਰ ਜਾਵੀਂ ਨਾ ਕੱਲਾ
ਭਾਵੇਂ ਕਿਸੇ ਨੂੰ ਨਾਲ ਤੂੰ ਲੈਜੀਂ
ਰਾਤੀ ਲੇਟ ਤਾਂ ਉੱਥੇ ਹੀ ਰਹਿਜੀਂ
ਚੱਲੀਂ ਹੌਲੀ ਰੇਸਾਂ ਲੌਂਣ ਨਾ ਬਹਿਜੀਂ
ਜੇ ਗੱਲਾਂ ਯਾਦ ਕਰਨ ਮੈਂ ਬਹਿਜਾਂ
ਯਾਦਾਂ ਛੱਡਦੀਆਂ ਉਹਦੀਆਂ ਮਸਾਂ ਮੈਨੂੰ
ਰੋਜ ਸਵੇਰੇ ਕੰਮ ਤੇ ਜਾਣ ਲੱਗੇ
ਮੇਰੀ ਚੇਤੇ ਆਉਂਦੀ ਮਾਂ ਮੈਂਨੂ
✍🏼ਚੇਤਨ ਬਿਰਧਨੋ
9617119111
