ਮੇਰੇ ਸੁੱਖ ਦੁੱਖ ਦਾ ਉਹ ਸੱਚਾ ਹਾਣੀ ਬਣ ਖੜੇ।
ਮੇਰੇ ਲਈ ਉਹ ਸਕਿਆਂ ਦੇ ਨਾਲ ਵੀ ਜਾ ਲੜੇ।।
ਮੇਰੇ ਕਹੇ ਹਰੇਕ ਬੋਲ ਨੂੰ ਸਿਰ ਮੱਥੇ ਉਹ ਧਰੇ।
ਮੇਰੇ ਭਲੇ ਲਈ ਹਰ ਵੇਲੇ ਉਹ ਅਰਦਾਸਾਂ ਕਰੇ।।
ਮੈਨੂੰ ਦੇਖਦਿਆਂ ਸਾਰ ਹੀ ਉਹਨੂੰ ਚਾਅ ਖੂਬ ਚੜੇ।
ਧੁਰ ਅੰਦਰੋਂ ਰੂਹਾਂ ਵਾਲਾ ਪਿਆਰ ਉਹ ਮੈਨੂੰ ਕਰੇ।।
ਮੇਰੀ ਲਿਖੀਓ ਹਰ ਨਜ਼ਮ ਪਹਿਲਾਂ ਉਹ ਆਪ ਪੜੇ।
ਇੱਕ ਇੱਕ ਅੱਖਰ ਦਾ ਮਾਪ ਤੋਲ ਉਹ ਖੁੱਦ ਕਰੇ।।
ਮਹਿੰਦਰ ਸੂਦ ਦੀ ਕਲਮ ਨੂੰ ਉਹ ਖੁੱਦ ਆਪ ਘੜੇ।
ਤਾਹੀਓਂ ਵਿਰਕ ਲਿੱਖੇ ਹਰਫ਼ ਕੱਚ ਵਾਂਗ ਤਿੱਖੇ ਬੜੇ।।
ਇਸ ਬਖਸ਼ਿਸ ਲਈ ਸੂਦ ਰੱਬ ਦਾ ਸ਼ੁਕਰਾਨਾ ਕਰੇ।
ਵਿਰਕ ਰੂਹ ਵਾਲੇ ਹਾਣੀ ਦਾ ਰੂਹ ਤੋਂ ਧੰਨਵਾਦ ਕਰੇ।।

ਲੇਖਕ :- ਮਹਿੰਦਰ ਸੂਦ ਵਿਰਕ
ਜਲੰਧਰ
98766-66381