ਮਰਨ ਤੋਂ ਪਹਿਲਾਂ,ਮਰਦਾ ਨਹੀਂ ਮੈਂ,
ਹਾਕਮ ਨੂੰ ਕਹਿ ਦਿਓ,ਡਰਦਾ ਨਹੀਂ ਮੈਂ।
ਭਗਤ-ਸਰਾਬੇ ਦਾ,ਵਾਰਸ ਹਾਂ ਮੈਂ,
ਧੌਂਸ ਉਹਦੀ ਨੂੰ,ਜਰਦਾ ਨਹੀਂ ਮੈਂ।
ਦੁੱਲਾ-ਜਬਰੂ-ਜਿਉਣਾ,ਮੇਰਾ ਲਹੂ ਏ,
ਐਵੇਂ ਜੋਸ਼ ਡੌਲਿਆਂ ਚ,ਭਰਦਾ ਨਹੀਂ ਮੈਂ।
ਬਾਬੇ ਨਾਨਕ ਦਾ ਪੁੱਤ ਹਾਂ,ਕਿਰਤੀ ਕਾਮਾ,
ਕਿਸੇ ਖਾਂਦੇ-ਪੀਂਦੇ,ਘਰ ਦਾ ਨਹੀਂ ਮੈਂ।
ਜੋ ਖੁਦ ਨੂੰ ਖੱਬੀ-ਖਾਨ ਕਹਾਉਂਦਾ,
ਉਹਦੀ ਚੌਖਟ ਤੇ ਸਿਜਦਾ ਕਰਦਾ ਨਹੀਂ ਮੈਂ।
ਜਿੱਥੇ ਮੇਰਾ ਜਮੀਰ ਨਾ ਮੰਨੇ,
ਪੈਰ ਵੀ ਉੱਥੇ,ਧਰਦਾ ਨਹੀਂ ਮੈਂ।
ਮਿਹਨਤ ਨਾਲ,ਮੁਕਾਮ ਹੈ ਪਾਉਣਾ,
ਐਡਾ ਸੌਖਾ ਹਰਦਾ ਨਹੀਂ ਮੈਂ।
ਐਡਾ ਸੌਖਾ ਹਰਦਾ ਨਹੀਂ ਮੈਂ……….
💥ਪਰਮਜੀਤ ਲਾਲੀ 💥
☎️98962-44038☎️