ਜਿਸ ਨੇ ਆਪਣੇ ਘਰ ਦੇ ਬੂਹੇ ਭੇੜੇ,
ਮੈਂ ਕਿਉਂ ਮਾਰਾਂ ਉਸ ਦੇ ਘਰ ਵੱਲ ਗੇੜੇ?
ਚਾਚੇ, ਤਾਏ,ਮਾਮੇ ਪਿੱਛੋਂ ਆਉਂਦੇ,
ਮਾਂ ਹੁੰਦੀ ਹੈ ਪੁੱਤ ਦੇ ਸਭ ਤੋਂ ਨੇੜੇ।
ਜੋ ਤੂਫਾਨਾਂ ਵਿੱਚ ਵੀ ਛੱਡਦੇ ਨ੍ਹੀ ਦਿਲ,
ਪਾਰ ਉਨ੍ਹਾਂ ਦੇ ਯਾਰੋ, ਲੱਗਦੇ ਬੇੜੇ।
ਉਸ ਵਰਗਾ ਮੂਰਖ ਨਾ ਕੋਈ ਯਾਰੋ,
ਜੋ ਸੁੱਤੇ ਹੋਏ ਨਾਗਾਂ ਨੂੰ ਛੇੜੇ।
ਮਿਹਨਤ ਕਰਨੀ ਪੈਣੀ ਰੱਜ ਕੇ ਯਾਰੋ,
ਜੇ ਲਿਆਣੇ ਜੀਵਨ ਵਿਚ ਖੁਸ਼ੀਆਂ, ਖੇੜੇ।
ਉਹ ਇਹਨਾਂ ਦੇ ਗੁਣ ਗਾਉਂਦਾ ਨਾ ਥੱਕੇ,
ਜਿਸ ਨੇ ਵੀ ਖਾਧੇ ਜੇਜੋਂ ਦੇ ਪੇੜੇ।
ਹੁਣ ਪੁੱਤਾਂ ਦਾ ਮੋਹ ਨਾ ਰਿਹਾ ਮਾਂ-ਪਿਉ ਵਿਚ,
ਪੈਸੇ ਲਈ ਉਹ ਹੋਣ ਉਨ੍ਹਾਂ ਦੇ ਨੇੜੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554