ਮੈਂ ਬਾਗ਼ ਵਿਚ ਬੈਠੀ ਸੋਚਾਂ ਸੋਚ ਰਹੀ ਹਾਂ।
ਅਸਮਾਨ ਖਾਮੋਸ਼ ਗਹਿਰਾ
ਨਜ਼ਰ ਆ ਰਿਹਾ ਏ ਸਾਫ਼ ਸੁਥਰਾ
ਸੂਰਜ ਨਹੀਂ ਦਿੱਖ ਰਿਹਾ ਮੱਧਮ ਰੌਸ਼ਨੀ ਹੈ।
ਭਾਵੇਂ ਲੋਢਾ ਵੇਲਾ ਹੈ।
ਬੱਦਲ ਵਸ ਰਿਹਾ ਹੈ
ਪਰ ਬੇਜੋਰ ਹੈ
ਨਿਰੰਤਰ ਬਾਰਸ਼ ਦਾ ਬੇਸੋ਼ਰ ਹੈ।
ਸੋ਼ਰ ਸਿਰਫ਼ ਟੀਨਾਂ ਜਾਂ ਛੱਤਰੀ ਦੀ ਛੱਤ ਦਾ।
ਦੂਰ ਬਾਗ਼ ਵਿਚ ਇਕ ਪੌਦੇ ਤੇ ਗੁਲਾਬ ਤੇ ਨਜ਼ਰ ਟਿਕ ਗਈ
ਮੈਂ ਸੋਚਿਆ ਗੁਲਾਬ ਦਾ ਫੁਲ ਬਣ ਜਾਵਾਂ।
ਮੇਰੇ ਚਿਹਰੇ ਦਾ ਰੰਗ ਲਾਲ ਸੂਆ ਹੋ ਜਾਏ।
ਬਾਰਸ਼ ਹਲਕੀ ਹੋ ਗਈ।
ਸੋਚਿਆ ਬਾਗ ਦਾ ਇਕ ਗੇੜਾ ਲਗਾਂ ਆਵਾਂ।
ਇਕ ਮੁਟਿਆਰ ਦਿਖੀ ਮੈਨੂੰ।
ਉਸ ਦੀ ਅੱਖਾਂ ਦੀ ਤੱਕਣੀ ਦੇਖ ਕੇ ਮੈਂ ਲਾਜਵਾਬ ਹੋ ਗਿਆ।
ਉਹ ਸੂਰਜ ਦੀ ਤਪਸ਼ ਵਾਂਗ ਲਾਲ ਸੂਈ ਸੀ।
ਬਾਰਸ਼ ਫਿਰ ਤੇਜ ਹੋਵੇਗੀ।
ਜਦੋਂ ਮੈਂ ਤੱਲੀ ਅੱਗੇ ਕੀਤੀ ਮੇਰੀ ਤੱਲੀ ਤੇ ਕਣੀਆਂ ਗਿਰਣ ਲਗ ਪਿਆ
ਸੋ਼ਰ ਬਿਲਕੁਲ ਨਹੀਂ ਕਰਦੀ ਸੀ।
ਬੱਦਲ ਉਸ ਸੋਰ ਵਿਚ ਘੁਲ ਮਿਲ ਵਰ੍ਹਦਾ ਹੈ।
ਅਸਮਾਨ।
ਬੱਦਲ।
ਬਾਰਸ਼
ਧਰਤੀ
ਬੇਸੋ਼ਰ ਹੈ।
ਮੈਂ ਸੁਣ ਰਹੀ ਵੇਖ ਰਹੀ
ਮਹਿਸੂਸ ਕਰ ਰਹੀ।
ਬਾਰਸ਼ ਲਗਾਤਾਰ ਹੋ ਰਹੀ
ਖਾਮੋਸ਼ ਹੈ
ਮੈਂ ਕਿਉਂ ਇਹ ਸਭ ਦੇਖ ਕੇ ਸੋਚ ਰਹੀ ਹਾਂ।
ਮੈਂ ਫਿਰ ਉਸ ਮੁਟਿਆਰ ਨੂੰ ਦੇਖ ਕੇ ਮਾਂ ਵੀ ਹੋ ਸਕਦੀ ਹੈ।
ਕਿਸੇ ਦੀ ਭੈਣ , ਧੀ, ਕਿਸੇ ਦੀ ਪ੍ਰੇਮਿਕਾ ਵੀ ਹੋ ਸਕਦੀ ਹੈ
ਲੋਕੀਂ ਆਖਣ ਔਰਤ ਤਾਂ ਹਰ ਇਕ ਕਿਉਂ ਚਾਹੇ।
ਉਹ ਸ਼ਰਾਬ ਦੇ ਪੈਮਾਨੇ ਦਾ
ਨਸ਼ਾ ਦੇਵੇਂ।
ਸੋਚੋ ਕੀ ਹੋਵੇਗਾ।
ਪਰ ਮੈਂ ਕਿਉਂ ਸੋਚ ਰਹੀ ਹਾਂ
ਫਿਰ ਉਠੀ ਤੇ ਆਪਣੇ ਰਾਸਤੇ ਚੱਲੀ।
ਸੁਰਜੀਤ ਸਾਰੰਗ
8130660205
ਨਵੀ ਦਿੱਲੀ 18

