ਕਿਸੇ ਤੇ ਅਹਿਸਾਨ ਹੈ ਕਾਹਦਾ,ਜੇ ਮੈਂ ਸੱਚ ਲਿਖਦਾ ਹਾਂ,
ਜਮੀਰ ਜਿੰਦਾ ਹੈ ਮੇਰਾ, ਤਾਂ ਹੀ ਐਨਲਹੱਕ ਲਿਖਦਾ ਹਾਂ।
ਵਿਚਾਰਾਂ ਨੂੰ ਸਾਨ ਤੇ ਲਾ ਕੇ,ਕਾਗਜ ਤੇ ਕਲਮ ਘਸਾਉਂਦਾ ਹਾਂ,
ਆਪਣੇ ਦਿਲ ਦੀਆਂ ਪੀੜਾਂ ਤੇ,ਆਪਣਾ ਪੱਖ ਲਿਖਦਾ ਹਾਂ।
ਸ਼ਾਇਦ ਮਹਿਲਾਂ ਵਾਲਿਆਂ ਨਾਲ,ਇਸੇ ਲਈ ਨਹੀਂ ਬਣਦੀ,
ਕੱਚ ਨੂੰ ਕੱਚ ਲਿਖਦਾ ਹਾਂ,ਖੱਚ ਨੂੰ ਖੱਚ ਲਿਖਦਾ ਹਾਂ।
ਕਿਸੇ ਦੇ ਗਿੱਟੇ-ਗੋਡੇ ਲੱਗੇ ਤਾਂ,ਮਾਫ ਕਰ ਦਿਓ ਮੈਨੂੰ,
ਜੋ ਸਾਹਮਣੇ ਹੈ ਦਿਸਦਾ, ਉਹੀ ਪ੍ਰਤੱਖ ਲਿਖਦਾ ਹਾਂ।
ਹਰਫ ਲਿਖੇ ਜਾਂਦੇ ਨੇ ਅੱਜ-ਕੱਲ,ਤਾਜਾਂ-ਤਖਤਾਂ ਤੋਂ ਪੁੱਛ ਕੇ,
ਹਾਕਮ ਦੀ ਅੱਖ ਚ ਪਾ ਕੇ ਮੈਂ, ਅੱਖ ਲਿਖਦਾ ਹਾਂ।
ਹਨੇਰੀਆਂ ਰਾਤਾਂ ਵਿੱਚ ਜੁਗਨੂੰ, ਬਣ ਟਿਮਟਿਮਾਉਂਦਾ ਹਾਂ,
ਆਪਣੇ ਗੁਰੂਆਂ-ਸ਼ਹੀਦਾਂ ਤੋਂ,ਮੈਂ ਲੈ ਕੇ ਮੱਤ ਲਿਖਦਾ ਹਾਂ।
ਨਾ ਕੋਈ ਵੱਡਾ ਲਿਖਾਰੀ ਹਾਂ,ਬਹੁਤਾ ਇਲਮ ਨਹੀਂ ਮੈਨੂੰ,
ਹਵਾ ਚੋਂ ਸ਼ਬਦ ਫੜ-ਫੜ ਕੇ,ਮੈਂ ਬੇਸ਼ੱਕ ਲਿਖਦਾ ਹਾਂ।
ਹਵਾ ਚੋਂ ਸ਼ਬਦ ਫੜ ਫੜ ਕੇ………
⭐ ਪਰਮਜੀਤ ਲਾਲੀ ⭐
🏆98962-44038🏆
