ਫਰੀਦਕੋਟ, 2 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੀਬੀਜੀ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਗਏ ਮੇਲਾ ਖੂਨ ਦਾਨੀਆਂ ਦੇ ਕੈਂਪ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ.ਅਮਰਿਤਵੀਰ ਸਿੰਘ ਸਿੱਧੂ, ਜ਼ਿਲ੍ਹਾ ਖਜ਼ਾਨਚੀ ਡਾ.ਜਗਸੀਰ ਸਿੰਘ ਤੇ ਜ਼ਿਲੇ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ.ਜਸਵਿੰਦਰ ਸਿੰਘ ਖੀਵਾ ਨੇ ਆਪਣੇ ਸਾਥੀਆਂ ਨਾਲ ਖ਼ੂਨਦਾਨ ਕੈਂਪ ਵਿੱਚ ਸ਼ਮੂਲੀਅਤ ਕੀਤੀ ਤੇ ਵੱਡੀ ਪੱਧਰ ਤੇ ਤਕਰੀਬਨ 25 ਯੂਨਿਟ ਖੂਨ ਤੇ ਖੁਦ ਅਤੇ ਆਪਣੇ ਡਾ.ਸਾਥੀਆਂ ਦਾ ਖੂਨ ਦਾਨ ਕਰਵਾਕੇ ਇਸ ਸਮਾਜ ਭਲਾਈ ਦੇ ਕਾਰਜ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ,ਕੋਟਕਪੂਰਾ ਬਲਾਕ ਦੇ ਡਾ.ਜਗਸੀਰ ਸਿੰਘ ਆਪਣੇ ਕੋਟਕਪੂਰਾ ਬਲਾਕ ਦੇ ਸਾਥੀਆਂ ਨਾਲ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਤੇ ( ਜ਼ਿਲ੍ਹਾ ਪ੍ਰਧਾਨ ਡਾ.ਅਮ੍ਰਿੰਤਵੀਰ ਸਿੰਘ ਸਿੱਧੂ ) (ਡਾ.ਜਸਵਿੰਦਰ ਸਿੰਘ ਖੀਵਾ ਜ਼ਿਲ੍ਹਾ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ)ਤੇ ( ਬਲਾਕ ਖਾਰਾ ਦੇ ਪ੍ਰੈਸ ਸੈਕਟਰੀ ਡਾ.ਸੰਜੀਵ ਚਾਵਲਾ ਮੌੜ ) ਨਾਲ ਖ਼ੂਨ ਦਾਨ ਕਰਨ ਪਹੁੰਚੇ,,ਕੈਂਪ ਸਪੰਨ ਹੋਣ ਉਪਰੰਤ ਡਾ.ਸੁਖਚੈਨ ਸਿੰਘ (ਜ਼ਿਲ੍ਹਾ ਮੀਤ ਪ੍ਰਧਾਨ) ਡਾ.ਰੂਪ ਸਿੰਘ ਬਲਾਕ ਸੀ.ਮੀਤ ਪ੍ਰਧਾਨ ਡਾ.ਗੋਪਾਲ ਕਟਾਰੀਆ ਬਲਾਕ ਖਜ਼ਾਨਚੀ ਨੇ ਇੱਕਸੁਰ ਹੋਕੇ ਕਿਹਾ ਕਿ ਸਾਡੀ ਜਥੇਬੰਦੀ ਸਮਾਜ ਭਲਾਈ ਦੇ ਕੰਮਾਂ ਵਿੱਚ ਪਹਿਲਾਂ ਵੀ ਵੱਧ ਚੜਕੇ ਯੋਗਦਾਨ ਪਾਉਂਦੀ ਰਹੀ ਹੈ ਤੇ ਅੱਗੇ ਤੋਂ ਵੀ ਜੋ ਵੀ ਸਮਾਜ ਭਲਾਈ ਦਾ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਵੀ ਸਾਡੀ ਜਥੇਬੰਦੀ ਵੱਧ ਚੜ੍ਹ ਕੇ ਹਿੱਸਾ ਪਾਵੇਗੀ ਉਹ ਪ੍ਰੋਗਰਾਮ ਭਾਵੇਂ ਕਿਸੇ ਨਿੱਜੀ ਸੰਸਥਾ ਵੱਲੋਂ ਉਲੀਕਿਆ ਜਾਵੇ ਭਾਵੇਂ ਸਰਕਾਰ ਜਾਂ ਸਰਕਾਰ ਦੇ ਕਿਸੇ ਅਦਾਰੇ ਵੱਲੋਂ– ਖੂਨਦਾਨ ਕਰਨ ਪਹੁੰਚੇ ਮੈਂਬਰ — ਡਾ.ਲਵਕੁਸ,ਡਾ.ਸੁਖਵਿੰਦਰ ਸਿੰਘ,ਡਾ.ਰਕੇਸ ਕੁਮਾਰ,ਡਾ.ਮਨੋਜ ਕੁਮਾਰ,ਡਾ.ਵਿਨੋਦ ਸੇਠੀ,ਡਾ.ਸਾਜਨ ਨਾਥ,ਡਾ.ਗੁਰਵੀਰ ਸਿੰਘ,ਡਾ.ਜਸਵਿੰਦਰ ਸਿੰਘ,ਡਾ.ਸੁਖਜਿੰਦਰ ਸਿੰਘ,ਡਾ.ਰਜਿੰਦਰ ਕੁਮਾਰ,ਡਾ.ਪਰਨੀਤ ਗਰੋਵਰ,ਡਾ.ਰਕੇਸ ਗੋਇਲ, ਸੁਰਿੰਦਰ ਮੋਂਗਾ ਆਦਿ ਹਾਜ਼ਰ ਹੋਏ